ਖੰਨਾ (ਮਾਲਵਾ)-ਐਂਟੀ ਨਾਰਕੋਟਿਕ ਸੈੱਲ ਜਗਰਾਓਂ ਦੀ ਪੁਲਸ ਨੇ ਗਸ਼ਤ ਦੌਰਾਨ 3 ਵਿਅਕਤੀਆਂ ਨੂੰ 43 ਗ੍ਰਾਮ ਹੈਰੋਇਨ ਤੇ ਐਕਟਿਵਾ ਸਕੂਟਰੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕ ਸੈੱਲ ਜਗਰਾਓਂ ਦੇ ਇੰਚਾਰਜ ਨਵਦੀਪ ਸਿੰਘ ਅਨੁਸਾਰ ਗਸ਼ਤ ਦੌਰਾਨ ਪਿੰਡ ਅਖਾਡ਼ਾ ਤੋਂ ਸ਼ਿਵ ਗੋਪਾਲ ਪੁੱਤਰ ਦਰਸ਼ਨ ਸਿੰਘ ਤੇ ਜਸਵੰਤ ਸਿੰਘ ਪੁੱਤਰ ਨਿਰਮਲ ਸਿੰਘ ਦੋਵੇਂ ਵਾਸੀ ਅਖਾਡ਼ਾ ਅਤੇ ਜਸ਼ਨਜੋਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕੋਟਮਾਨ ਨੂੰ 43 ਗ੍ਰਾਮ ਹੈਰੋਇਨ ਅਤੇ ਬਿਨਾਂ ਨੰਬਰੀ ਐਕਟਿਵਾ ਸਕੂਟਰੀ ਦੇ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
120 ਵਿਦਿਆਰਆਂ ਨੂੰ ਜਰਸੀਆਂ ਵੰਡੀਆਂ
NEXT STORY