ਲੁਧਿਆਣਾ (ਰਾਜ): ਜਨਕਪੁਰੀ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਗੁਆਂਢੀ ਇਲਾਕੇ ਦੀ ਇਕ ਲੜਕੀ ਨੂੰ ਦੋਸਤੀ ਦੇ ਜਾਲ ’ਚ ਫਸਾ ਕੇ ਮਿਲਣ ਦੇ ਬਹਾਨੇ ਬੁਲਾਇਆ। ਕਾਮ-ਵਾਸਨਾ ’ਚ ਅੰਨ੍ਹਾ ਹੋ ਕੇ ਦੋਸ਼ੀ ਨੇ ਲੜਕੀ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਚਮਕ ਗਈ ਕਬਾੜੀਏ ਦੀ ਕਿਸਮਤ! ਅਚਾਨਕ ਮਿਲਿਆ 15,00,000 ਰੁਪਏ ਦਾ 'ਤੋਹਫ਼ਾ'
ਇਸ ਦੌਰਾਨ ਦੋਸ਼ੀ ਨੇ ਲੜਕੀ ਦੀ ਅਸ਼ਲੀਲ ਵੀਡੀਓ ਵੀ ਬਣਾਈ। ਦੋਸ਼ੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 4 ਸਾਲ ਤੱਕ ਲੜਕੀ ਨੂੰ ਬਲੈਕਮੇਲ ਕਰਦਾ ਰਿਹਾ ਅਤੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕਰਦਾ ਰਿਹਾ। ਅੰਤ ’ਚ ਹਿੰਮਤ ਕਰਦੇ ਹੋਏ ਪੀੜਤਾ ਨੇ ਸਾਰੀ ਗੱਲ ਪਰਿਵਾਰ ਨੂੰ ਦੱਸੀ। ਪਰਿਵਾਰ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ-2 ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਜਨਕਪੁਰੀ ਗਲੀ ਨੰ. 11 ਦੇ ਰਹਿਣ ਵਾਲੇ ਸਾਹਿਲ ਅਰੋੜਾ ਵਿਰੁੱਧ ਮਾਮਲਾ ਦਰਜ ਕਰ ਲਿਆ।
ਪੁਲਸ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਹੈ ਕਿ ਉਸ ਦੀ ਮੁਲਜ਼ਮ ਨਾਲ ਦੋਸਤੀ ਹੋ ਗਈ ਸੀ। ਉਹ ਆਪਣੀ ਦੋਸਤੀ ਦੌਰਾਨ ਕਈ ਵਾਰ ਮਿਲੇ ਸਨ। ਇਸ ਦੌਰਾਨ ਇਕ ਦਿਨ ਮੁਲਜ਼ਮ ਨੇ ਉਸ ਨੂੰ ਇਕੱਲਿਆਂ ਮਿਲਣ ਲਈ ਬੁਲਾਇਆ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ, ਫਿਰ ਉਸ ਨਾਲ ਰੇਪ ਕੀਤਾ। ਇਸ ਦੌਰਾਨ ਮੁਲਜ਼ਮ ਨੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ! 50 ਰੁਪਏ ਬਦਲੇ ਮਿਲ ਰਹੇ 25,00,000 ਰੁਪਏ, ਜਾਣੋ ਕਿਵੇਂ
ਇਸ ਤੋਂ ਬਾਅਦ ਮੁਲਜ਼ਮ ਪਿਛਲੇ 4 ਸਾਲਾਂ ਤੋਂ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਦਾ ਰਿਹਾ ਅਤੇ ਕਈ ਵਾਰ ਉਸ ਨਾਲ ਜਬਰ-ਜ਼ਿਨਾਹ ਕੀਤਾ। ਐੱਸ. ਐੱਚ. ਓ. ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਫਰਾਰ ਹੈ, ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤਾ ਦਾ ਡਾਕਟਰੀ ਮੁਆਇਨਾ ਵੀ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਨਾਨਗਰ ਅੰਦਰ ਚੋਰਾਂ ਦੀ ਭਰਮਾਰ, ਨਹੀਂ ਬਖਸ਼ਿਆ ਓਟ ਸੈਂਟਰ, 4081 ਗੋਲੀਆ ਚੋਰੀ
NEXT STORY