ਖੰਨਾ (ਸੁਖਵਿੰਦਰ ਕੌਰ)- ਸਥਾਨਕ ਜੀ. ਟੀ. ਰੋਡ ਸਥਿਤ ਅਲੌਡ਼ ਨੇਡ਼ੇ ਜੀ. ਪੀ. ਸੀ. ਕਾਲਜ ਵਿਖੇ ਐੱਨ. ਐੱਸ. ਐੱਸ. ਕੈਂਪ ਦੇ ਤੀਸਰੇ ਦਿਨ ਦੀ ਸ਼ੁਰੂਆਤ ਬਡ਼ੇ ਉਤਸ਼ਾਹ ਨਾਲ ਕੀਤੀ ਗਈ। ਪੂਰੇ ਦਿਨ ਦੀਆਂ ਗਤੀਵਿਧੀਆਂ ਨੂੰ ਤਿੰਨ ਸੈਸ਼ਨ ਵਿਚ ਵੰਡਿਆ ਗਿਆ। ਦਿਨ ਦੀ ਸ਼ੁਰੂਆਤ ਸਵੇਰ ਦੀ ਸਭਾ ਅਤੇ ਯੋਗ ਅਭਿਆਸ ਨਾਲ ਹੋਈ।ਦੂਸਰੇ ਭਾਗ ਦੌਰਾਨ ਐੱਨ. ਐੱਸ. ਐੱਸ. ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੇ ਮਹਾਮਾਰੀ ਸਵੱਛਤਾ ਉਪਰ ਇਕ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਡਾ. ਗੌਰਵ ਗੌਡ਼ ਅਸਿਸਟੈਂਟ ਪ੍ਰੋਫੈਸਰ ਸੈਂਟਰ ਫਾਰ ਸੋਸ਼ਲ ਵਰਕ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਨੇ ਮਹਾਮਾਰੀ ਸਵੱਛਤਾ ਸਬੰਧੀ ਵਿਦਿਆਰਥਣਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕਾਕਾ ਰਾਮ ਵਰਮਾ ਸਾਬਕਾ ਜ਼ਿਲਾ ਟਰੇਨਿੰਗ ਅਫਸਰ ਫਸਟਏਡ ਅਤੇ ਟਰੈਫਿਕ ਮਾਰਸ਼ਲ ਵਲੋਂ ਐੱਨ. ਐੱਸ. ਐੱਸ. ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਸਮੇਤ ਸਡ਼ਕੀ ਦੁਰਘਟਨਾਵਾਂ ਅਤੇ ਅਚਾਨਕ ਉਭਰਦੀਆਂ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ।ਤੀਜੇ ਸੈਸ਼ਨ ਦੌਰਾਨ ਵਾਦ-ਵਿਵਾਦ, ਵਿਰਾਸਤੀ ਪ੍ਰਸ਼ਨੋਤਰੀ ਅਤੇ ਸੋਲੋ ਡਾਂਸ ਸਮੇਤ ਹੋਰ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ 200 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ, ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ ਅਤੇ ਪ੍ਰੋ. ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਮਾਜਸੇਵੀ ਕਾਰਜਾਂ ਲਈ ਉਤਸ਼ਾਹਿਤ ਕੀਤਾ।
ਸ਼ਾਂਤੀ ਤਾਰਾ ਕਾਲਜ ਦਾ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਸਮਾਪਤ
NEXT STORY