ਖੰਨਾ (ਸੁਖਵਿੰਦਰ ਕੌਰ)- ਅੱਜ ਸਥਾਨਕ ਨਵੀਂ ਆਬਾਦੀ ’ਚ ਸ਼੍ਰੀ ਵਿਸ਼ਵਕਰਮਾ ਮੰਦਰ ਦੇ ਸਾਹਮਣੇ ਮਹੰਤ ਗੰਗਾਪੁਰੀ ਬਧਿਰ ਵਿਦਿਆਲਾ ਵਿਖੇ ਲਾਈਨਜ਼ ਕਲੱਬ ਖੰਨਾ ਗ੍ਰੇਟਰ ਖੰਨਾ ਦੇ ਸਮੂਹ ਮੈਂਬਰਾਂ ਅਤੇ ਦਰਸ਼ਨ ਨਮਕੀਨ ਦੇ ਅੰਮ੍ਰਿਤ ਸਿੰਘ ਆਦਿ ਨੇ ਗੂੰਗੇ-ਬਹਿਰੇ ਬੱਚਿਆਂ ਨਾਲ ਲੋਹਡ਼ੀ ਦਾ ਤਿਉਹਾਰ ਮਨਾਇਆ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਵਿਦਿਆਲਾ ਦੇ ਗੂੰਗੇ-ਬਹਿਰੇ ਬੱਚਿਆਂ ਨੂੰ ਉਪਹਾਰ ਵੰਡੇ ਗਏ। ਇਸ ਦੌਰਾਨ ਸੰਸਥਾ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੀ ਹਾਜ਼ਰੀਨ ਨੇ ਸਰਾਹਨਾ ਕੀਤੀ। ਇਸ ਮੌਕੇ ਕਲੱਬ ਦੇ ਵਿਕਾਸ ਮਿੱਤਲ ਅਤੇ ਧਰਮਿੰਦਰ ਸਿੰਘ ਰੂਪਰਾਏ ਨੇ ਵਿਦਿਆਲਾ ਵੱਲੋਂ ਗੂੰਗੇ-ਬਹਿਰੇ ਬੱਚਿਆਂ ਦੀ ਸਿੱਖਿਆ ਲਈ ਪਾਏ ਜਾ ਰਹੇ ਯੋਗਦਾਨ ਦਾ ਪ੍ਰਸ਼ੰਸਾ ਕਰਦਿਆਂ ਕਲੱਬ ਮੈਂਬਰਾਂ ਵੱਲੋਂ ਵਿਦਿਆਲਾ ਦੀ ਬਣ ਰਹੀ ਨਵੀਂ ਇਮਾਰਤ ਦੇ ਨਿਰਮਾਣ ਕਾਰਜਾਂ ਵਿਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਵਿਦਿਆਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰੁਣ ਜੈਨ ਵੱਲੋਂ ਲਾਈਨਜ਼ ਕਲੱਬ ਗ੍ਰੇਟਰ ਦੇ ਮੈਂਬਰਾਂ ਤੇ ਅੰਮ੍ਰਿਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਦੇ ਨਾਲ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਕਲੱਬ ਦੇ ਸਤੀਸ਼ ਪੁਰੀ, ਰਾਜ ਕੁਮਾਰ ਸ਼ਰਮਾ, ਡਾ. ਬਲਰਾਜ ਦਵੇਸ਼ਵਰ, ਪਵਨ ਸ਼ਰਮਾ, ਸੁਰਿੰਦਰ ਸ਼ਰਮਾ, ਡਾ. ਹਰਭਜਨ ਸਿੰਘ, ਮਦਨ ਲਾਲ ਹਸੀਜਾ, ਗੌਤਮ ਅਗਰਵਾਲ, ਅਜੈ ਕੁਮਾਰ, ਕਲਮਜੀਤ ਸਿੰਘ ਆਦਿ ਹਾਜ਼ਰ ਸਨ।
ਯੁਵਾ ਮੋਰਚਾ ਦੇ ਵਰਕਰ ਪਾਰਟੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ : ਘਈ
NEXT STORY