ਲੁਧਿਆਣਾ(ਧਾਲੀਵਾਲ)- ਪਿੰਡ ਅੰਦਰ ਕਿਸੇ ਵੀ ਤਰ੍ਹਾਂ ਦੀ ਧਡ਼ੇਬੰਦੀ ਨੂੰ ਲੈ ਕੇ ਵਿਕਾਸ ਕਾਰਜ ਰੁਕਣ ਨਹੀਂ ਦਿੱਤੇ ਜਾਣਗੇ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਸਮੁੱਚੇ ਸਰਬਪੱਖੀ ਵਿਕਾਸ ਲਈ ਸ਼ੁਰੂ ਕਾਰਜ ਕਿਸੇ ਵੀ ਕੀਮਤ ’ਤੇ ਰੁਕਣ ਨਹੀਂ ਦਿੱਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਹੁਲ ਗਾਧੀ ਯੂਥ ਬ੍ਰਿਗੇਡ ਦੇ ਜ਼ਿਲਾ ਪ੍ਰਧਾਨ ਬਲਜਿੰਦਰ ਸਿੰਘ ਮਲਕਪੁਰ ਨੇ ਅੱਜ ਪਿੰਡ ਮਲਕਪੁਰ ਦੇ ਸ਼ਮਸ਼ਾਨਘਾਟ ਵਿਖੇ ਇੰਟਰਲਾਕ ਟਾਈਲਾਂ ਲਾਉਣ ਦੇ ਸ਼ੁਰੂ ਕਰਵਾਏ ਗਏ ਕੰਮ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੇਂਡੂ ਖੇਤਰਾਂ ਨੂੰ ਵਿਕਾਸ ਪੱਖੋਂ ਨਵੀਂ ਦਿੱਖ ਦੇਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਧੀਨ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਸ. ਮਲਕਪੁਰ ਨੇ ਕਿਹਾ ਕਿ ਬੇਸ਼ੱਕ ਪੰਚਾਇਤਾਂ ਕੋਲ ਵਿਕਾਸ ਕਰਵਾਉਣ ਲਈ ਅਧਿਕਾਰ ਨਹੀਂ ਰਹੇ ਪ੍ਰੰਤੂ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਪੇਂਡੂ ਵਿਕਾਸ ਵਿਚ ਕਿਸੇ ਵੀ ਕਿਸਮ ਦੀ ਆਉਣ ਵਾਲੀ ਖਡ਼ੋਤ ਨੂੰ ਸਖਤੀ ਨਾਲ ਵਰਜਿਆ ਗਿਆ ਹੈ, ਜਿਸ ਕਾਰਨ ਸਰਕਾਰ ਵਲੋਂ ਪਿੰਡ ਪੱਧਰੀ ਵਿਕਾਸ ਕੰਮ ਕਰਵਾਉਣ ਲਈ ਲਾਏ ਪ੍ਰਸ਼ਾਸਕ ਵਲੋਂ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ, ਜੋ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਕਾਨੂੰਨੀ ਅਡ਼ਚਨਾਂ ਕਾਰਨ ਪੰਚਾਇਤੀ ਚੋਣਾਂ ਸਬੰਧੀ ਫੈਸਲਾ ਲਟਕਿਆ ਹੋਇਆ ਹੈ ਪਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ। ਇਸ ਮੌਕੇ ਸਰਵਣ ਸਿੰਘ, ਅਜਮੇਰ ਸਿੰਘ, ਸੰਤਾ ਸਿੰਘ, ਬਿੱਕਰ ਸਿੰਘ (ਸਾਰੇ ਸਾਬਕਾ ਮੈਂਬਰ ਪੰਚਾਇਤ), ਬਲਵਿੰਦਰ ਸਿੰਘ, ਗੁਰਮੀਤ ਸਿੰਘ ਭੱਟੀ ਆਦਿ ਹਾਜ਼ਰ ਸਨ।
ਕੁਹਾਡ਼ਾ ਤੋਂ ਗੁੰਮ ਹੋਏ ਵਿਅਕਤੀ ਦੀ ਲਾਸ਼ ਨਹਿਰ ’ਚੋਂ ਮਿਲੀ
NEXT STORY