ਲੁਧਿਆਣਾ (ਕਾਲੀਆ)- ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਰਜਿ. ਪੰਜਾਬ ਦੀ ਇਕ ਅਹਿਮ ਮੀਟਿੰਗ ਗੁਰਮੇਲ ਸਿੰਘ ਪੰਡੋਰੀ ਮੀਤ ਪ੍ਰਧਾਨ ਜ਼ਿਲਾ ਲੁਧਿਆਣਾ ਦਿਹਾਤੀ ਦੀ ਯੋਗ ਅਗਵਾਈ ਵਿਚ ਡਾ. ਬੀ. ਆਰ. ਅੰਬੇਡਕਰ ਭਵਨ ਮੁੱਲਾਂਪੁਰ ਵਿਖੇ ਹੋਈ, ਜਿਸ ਸੂਬਾ ਪ੍ਰਧਾਨ ਗੁਰਮੁਖ ਸਿੰਘ ਬੁਢੇਲ, ਦਲਜੀਤ ਸਿੰਘ ਥਰੀਕੇ, ਡਾ. ਰੁਪਿੰਦਰ ਸਿੰਘ ਸੁਧਾਰ, ਸੁਖਰਾਜ ਸਿੰਘ ਥਰੀਕੇ, ਜਸਵੀਰ ਸਿੰਘ ਪਮਾਲੀ ਚਾਰੋ ਮੈਂਬਰ ਕੋਰ ਕਮੇਟੀ, ਮਹਿੰਦਰਪਾਲ ਸਿੰਘ ਲਾਲੀ ਮੀਤ ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ ਦਾਖਾ ਅਤੇ ਲਖਵਿੰਦਰ ਸਿੰਘ ਘਮਨੇਵਾਲ ਸੂਬਾ ਮੀਤ ਪ੍ਰਧਾਨ ਫੈਡਰੇਸ਼ਨ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸੂਬੇ ਅੰਦਰ ਦਲਿਤ ਸਮਾਜ ਨੂੰ ਆ ਰਹੀਆਂ ਦਰਪੇਸ਼ ਮੁਸਕਿਲਾਂ ਦੇ ਹੱਲ ਲਈ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 3 ਫਰਵਰੀ 2019 ਨੂੰ ਦਾਣਾ ਮੰਡੀ ਮੁੱਲਾਂਪੁਰ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀ ਸਫਲਤਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ।
ਇਸੇ ਦੌਰਾਨ ਸਰਕਲ ਮੁੱਲਾਪੁਰ ਦਾਖਾ ਦੀ ਇਕਾਈ ਦਾ ਗਠਨ ਵੀ ਕੀਤਾ ਗਿਆ, ਜਿਸ ਵਿਚ ਸਿਕੰਦਰ ਸਿੰਘ ਮੁੱਲਾਂਪੁਰ ਨੂੰ ਪ੍ਰਧਾਨ, ਅਮਰਜੀਤ ਸਿੰਘ ਮੋਰਕਰੀਮਾ ਜਨਰਲ ਸਕੱਤਰ, ਜਸਵਿੰਦਰ ਸਿੰਘ ਮੰਡਿਆਣੀ, ਸਮਸ਼ੇਰ ਸਿੰਘ ਕਮਾਲਪੁਰਾ, ਮਾ. ਦਰਸ਼ਨ ਸਿੰਘ ਭਨੋਹਡ਼ ਤਿੰਨੋ ਮੀਤ ਪ੍ਰਧਾਨ, ਸੁਰਿੰਦਰ ਸਿੰਘ ਰਾਜੂ ਕੈਲਪੁਰ, ਮੇਜਰ ਸਿੰਘ ਮੋਹੀ, ਅੱਛਰ ਸਿੰਘ ਤਲਵੰਡੀ ਤਿੰਨੋ ਸਕੱਤਰ, ਅਜੀਤ ਸਿੰਘ ਜੀਤਾ ਚੰਗਣ, ਸੇਵਾ ਸਿੰਘ ਮੰਡਿਆਣੀ, ਤਾਰਾ ਸਿੰਘ ਹਿੱਸੋਵਾਲ ਤਿੰਨੋ ਜੁਆਇੰਟ ਸਕੱਤਰ, ਜਗਪਾਲ ਸਿੰਘ ਹਸਨਪੁਰ ਜਥੇਬੰਦਕ ਸਕੱਤਰ, ਚਰਨਜੀਤ ਸਿੰਘ ਬੀਰਮੀ, ਸੂਬੇਦਾਰ ਜਰਨੈਲ ਸਿੰਘ ਮੁੱਲਾਂਪੁਰ ਅਤੇ ਜੋਰਾ ਸਿੰਘ ਨਿਹੰਗ ਮੁੱਲਾਂਪੁਰ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ।
9 ਨੂੰ ਹੋਣ ਜਾ ਰਹੇ ਰਾਸ਼ਨ ਵੰਡ ਸਮਾਰੋਹ ਨੂੰ ਲੈ ਕੇ ਉਦਯੋਗ ਮੰਤਰੀ ਨੂੰ ਦਿੱਤਾ ਸੱਦਾ-ਪੱਤਰ
NEXT STORY