ਲੁਧਿਆਣਾ (ਪੰਕਜ) : ਪੰਜਾਬ ਸਰਕਾਰ ਵਲੋਂ ਆਮ ਜਨਤਾ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਸੇਵਾ ਕੇਂਦਰਾਂ ’ਤੇ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ (ਆਰ. ਸੀ.) ਸਮੇਤ 30 ਸੇਵਾਵਾਂ ਦੇ ਨਾਲ ਮਾਲ ਵਿਭਾਗ ਨਾਲ ਸਬੰਧਿਤ 6 ਹੋਰ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਤਰ੍ਹਾਂ ਹੁਣ ਅਪਲਾਈ ਕਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ : 28 ਤੇ 29 ਤਾਰੀਖ਼ ਲਈ ਹੋ ਗਈ ਵੱਡੀ ਭਵਿੱਖਬਾਣੀ, ਧਿਆਨ ਦੇਣ ਲੋਕ
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡੀ. ਸੀ. ਹਿਮਾਂਸ਼ੂ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇ ਰਹੀ ਹੈ ਅਤੇ ਭਵਿੱਖ ’ਚ ਸਟੈਂਪ ਡਿਊਟੀ ਦੀ ਅਦਾਇਗੀ, ਤਬਾਦਲੇ ਲਈ ਅਰਜ਼ੀ, ਮਾਲ ਰਿਕਾਰਡ ’ਚ ਰਿਪੋਰਟ ਲਈ ਅਪੀਲ (ਬੈਂਕ ਕਰਜ਼ੇ ਨਾਲ ਸਬੰਧਿਤ ਕੰਮ), ਫ਼ਰਦ ’ਚ ਤਬਦੀਲੀ, ਡਿਜੀਟਲ ਦਸਤਖ਼ਤ ਵਾਲਾ ਫ਼ਰਦ, ਡਰਾਈਵਿੰਗ ਲਾਇਸੈਂਸ, ਆਰ. ਸੀ. ਆਦਿ ਵਰਗੀਆਂ ਹੋਰ ਸਹੂਲਤਾਂ ਸੇਵਾ ਕੇਂਦਰਾਂ ’ਤੇ ਉਪਲੱਬਧ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਅਸਲਾ ਧਾਰਕਾਂ ਲਈ ਜਾਰੀ ਹੋਏ ਨਵੇਂ ਹੁਕਮ! ਜਾਣੋ ਕਦੋਂ ਤੱਕ ਰਹਿਣਗੇ ਲਾਗੂ
ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ’ਚ ਲਰਨਿੰਗ ਲਾਇਸੈਂਸ, ਨਵੀਨੀਕਰਨ (ਜਿਸ ਲਈ ਟਰੈਕ ’ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ) ਪਤਾ ਬਦਲਣਾ, ਨਾਮ ਬਦਲਣਾ, ਜਨਮ ਮਿਤੀ ਦੀ ਸੋਧ, ਕੰਡਕਟਰ ਲਾਇਸੈਂਸ, ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਸ਼ਾਮਲ ਹਨ। ਇਸੇ ਤਰ੍ਹਾਂ ਮਾਲ ਵਿਭਾਗ ਜਾਂ ਆਰ. ਟੀ. ਓ. ਦਫ਼ਤਰ ਨਾਲ ਸਬੰਧਿਤ ਸੇਵਾਵਾਂ ਇੱਕੋ ਛੱਤ ਹੇਠ ਉਪਲੱਬਧ ਹੋਣਗੀਆਂ, ਜੇਕਰ ਕੋਈ ਨਾਗਰਿਕ ਘਰ ਬੈਠੇ ਸੇਵਾ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ 1076 ’ਤੇ ਡਾਇਲ ਕਰਨਾ ਪਵੇਗਾ ਅਤੇ ਉਸ ਨੂੰ ਘਰ ਬੈਠੇ ਹੀ ਸਬੰਧਿਤ ਸੇਵਾ ਦਾ ਲਾਭ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀਆਂ ਔਰਤਾਂ ਲਈ Good News! ਮਾਨ ਸਰਕਾਰ ਵੱਲੋਂ ਖ਼ਾਤਿਆਂ 'ਚ ਪਾਉਣ ਲਈ ਕਰੋੜਾਂ ਰੁਪਏ ਜਾਰੀ
NEXT STORY