ਲੁਧਿਆਣਾ (ਅਨਿਲ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਚੂਹਡ਼ਵਾਲ ਵਿਚ ਨੌਜਵਾਨ ਸੁਧਾਰ ਕਮੇਟੀ ਵਲੋਂ ਪਿਛਲੇ ਕਈ ਸਾਲਾਂ ਤੋਂ ਪਿੰਡ ਵਾਸੀਆਂ ਲਈ ਪੀਣ ਦੇ ਪਾਣੀ ਲਈ ਵਰਤੀ ਜਾਣ ਵਾਲੀ ਪਾਣੀ ਦੀ ਟੈਂਕੀ ਦੀ ਸਫਾਈ ਕਰਵਾਈ ਗਈ। ਇਸ ਮੌਕੇ ਲਖਬੀਰ ਸਿੰਘ ਲੱਖਾ, ਸਤਪਾਲ ਲਾਡੀ, ਜਸਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿਚ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਟੈਂਕੀ ਤੋਂ ਪਿੰਡ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਹੋ ਰਿਹਾ ਸੀ, ਜਿਸ ਵਿਚ ਕਈ ਵਾਰ ਪਾਣੀ ਵਿਚ ਕੀਡ਼ੇ-ਮਕੌਡ਼ੇ ਅਤੇ ਹੋਰ ਕਈ ਕਿਸਮ ਦਾ ਜਲ-ਜੀਵ ਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸੇ ਕਾਰਨ ਲੋਕਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਉਨ੍ਹਾਂ ਦੀ ਨੌਜਵਾਨ ਸੁਧਾਰ ਕਮੇਟੀ ਦੇ ਮੈਂਬਰਾਂ ਨੇ ਮਿਲ ਕੇ ਪਿੰਡ ਵਿਚ ਪਾਣੀ ਦੀ ਟੈਂਕੀ ਦੀ ਖੁਦ ਸਫਾਈ ਕੀਤੀ ਜਾ ਰਹੀ ਹੈ। ਕਮੇਟੀ ਨੇ ਦਸਿਆ ਕਿ ਇਸ ਉਪਰ ਜਿੰਨਾ ਖਰਚਾ ਆ ਰਿਹਾ ਹੈ ਉਹ ਨੌਜਵਾਨ ਸੁਧਾਰ ਕਮੇਟੀ ਵਲੋਂ ਕੀਤਾ ਗਿਆ ਹੈ। ਪਿੰਡ ਵਾਸੀਆਂ ਵਲੋਂ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ
NEXT STORY