ਖੰਨਾ (ਸੁਨੀਲ) : ਪੁਲਸ ਨੇ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਪੁੱਤਰ ਲੇਟ ਲਖਵੀਰ ਸਿੰਘ ਵਾਸੀ ਚੰਡੀਗਡ਼੍ਹ ਦੇ ਬਿਆਨਾਂ ’ਤੇ ਗੁਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ, ਉਸ ਦੇ ਪਿਤਾ ਸੁਰਿੰਦਰ ਸਿੰਘ ਤੇ ਮਾਤਾ ਹਰਭਜਨ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਖੰਨਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਸ ਦੀ ਭੈਣ ਜਸਪ੍ਰੀਤ ਕੌਰ ਦਾ ਵਿਆਹ ਸਾਲ 2008 ’ਚ ਗੁਰਵਿੰਦਰ ਸਿੰਘ ਨਾਲ ਰੀਤੀ-ਰਿਵਾਜਾਂ ਦੇ ਨਾਲ ਹੋਇਆ ਸੀ। ਵਿਆਹ ਦੇ ਬਾਅਦ ਉਨ੍ਹਾਂ ਦੇ ਘਰ 2 ਬੇਟੇ ਹੋਏ, ਜਿਨ੍ਹਾਂ ’ਚੋਂ ਇਕ ਪੁੱਤਰ ਰਾਜਵੀਰ ਸਿੰਘ (9) ਤੇ ਦੂਜਾ ਐਸ਼ਵੀਰ ਸਿੰਘ (5) ਹੈ। ਵਿਆਹ ਦੇ ਕੁਝ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਦੇ ਲੋਕ ਉਸ ਦੀ ਭੈਣ ਨੂੰ ਤੰਗ-ਪਰੇਸ਼ਾਨ ਕਰਨ ਲੱਗੇ ਸਨ। ਉਸ ਨੂੰ ਬੋਲਿਆ ਜਾ ਰਿਹਾ ਸੀ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਹੈ।
ਇਸ ਗੱਲ ਨੂੰ ਲੈ ਕੇ ਕਥਿਤ ਦੋਸ਼ੀ ਜਸਪ੍ਰੀਤ ਕੌਰ ਨਾਲ ਕੁੱਟ-ਮਾਰ ਵੀ ਕਰਦੇ ਸਨ। 15-20 ਦਿਨ ਪਹਿਲਾਂ ਜਸਪ੍ਰੀਤ ਕੌਰ ਜਦੋਂ ਆਪਣੇ ਪੇਕੇ ਗਈ ਸੀ ਤਾਂ ਉਸ ਨੇ ਫਿਰ ਸਹੁਰਾ ਪਰਿਵਾਰ ਵਾਲਿਆਂ ਦੇ ਜ਼ੁਲਮਾਂ ਦੀ ਕਹਾਣੀ ਉਨ੍ਹਾਂ ਨੂੰ ਦੱਸੀ ਸੀ। 21 ਅਕਤੂਬਰ ਦੀ ਦੁਪਹਿਰ ਨੂੰ ਜਸਪ੍ਰੀਤ ਕੌਰ ਦੇ ਸਹੁਰਾ ਸੁਰਿੰਦਰ ਸਿੰਘ ਨੇ ਸ਼ਿਕਾਇਤਕਰਤਾ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੀ ਭੈਣ ਦੋਨਾਂ ਬੱਚਿਆਂ ਸਮੇਤ ਐਕਟਿਵਾ ਲੈ ਕੇ ਕਿਤੇ ਚਲੀ ਗਈ ਹੈ, ਜਿਸ ਦਾ ਪਤਾ ਕਰ ਲਓ। ਉਹ ਜਦੋਂ ਖੰਨਾ ਆਇਆ ਤਾਂ ਪਤਾ ਚੱਲਿਆ ਕਿ ਸਹੁਰਾ ਪਰਿਵਾਰ ਵਾਲੇ 4-5 ਦਿਨਾਂ ਤੋਂ ਜਸਪ੍ਰੀਤ ਕੌਰ ਨੂੰ ਜ਼ਿਆਦਾ ਤੰਗ-ਪਰੇਸ਼ਾਨ ਕਰਨ ਲੱਗੇ ਸਨ, ਜਿਸ ਕਾਰਨ ਉਹ ਕਿਤੇ ਚਲੀ ਗਈ।
ਇਸ ਦੀ ਗੁੰਮਸ਼ੁਦਗੀ ਰਿਪੋਰਟ ਥਾਣੇ ’ਚ ਲਿਖਾਈ ਗਈ ਸੀ। ਤਲਾਸ਼ ਦੌਰਾਨ 22 ਅਕਤੂਬਰ ਨੂੰ ਸਰਹਿੰਦ ਨਹਿਰ ਦੇ ਕੰਢੇ ਉਸ ਦੀ ਭੈਣ ਦੀ ਸਕੂਟਰੀ, ਚੱਪਲਾਂ, ਚੁੰਨੀ ਅਤੇ ਇਕ ਭਾਂਣਜੇ ਦੀਆਂ ਚੱਪਲਾਂ ਮਿਲੀਆਂ, ਜਿਸ ਦੇ ਨਾਲ ਉਨ੍ਹਾਂ ਨੂੰ ਪੂਰਾ ਸ਼ੱਕ ਹੋ ਗਿਆ ਕਿ ਜਸਪ੍ਰੀਤ ਕੌਰ ਨੇ ਆਪਣੇ ਸਹੁਰਾ ਪਰਿਵਾਰ ਵਾਲਿਆਂ ਤੋਂ ਤੰਗ ਅਾ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸਹੁਰਾ ਪਰਿਵਾਰ ਖੰਨਾ ’ਚ ਕੱਪਡ਼ਾ ਵਪਾਰੀ ਇਕ ਹੋਰ ਮਿਲੀ ਜਾਣਕਾਰੀ ਅਨੁਸਾਰ ਆਪਣੀ ਪਤਨੀ ਨੂੰ ਤੰਗ ਕਰਨ ਵਾਲਾ ਪਤੀ ਸ਼ਹਿਰ ਦਾ ਇਕ ਨਾਮੀ ਕੱਪਡ਼ਾ ਵਪਾਰੀ ਹੈ ਅਤੇ ਉਹ ਸਥਾਨਕ ਚਾਂਦਲਾ ਮਾਰਕੀਟ ’ਚ ਰਾਜਵੀਰ ਖੱਦਰ ਭੰਡਾਰ ਦੇ ਨਾਂ ਨਾਲ ਆਪਣੀ ਦੁਕਾਨ ਚਲਾ ਰਿਹਾ ਹੈ। ਲੋਕਾਂ ਦੀਆਂ ਮੰਨੀਏ ਤਾਂ ਇਸ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਫਿਰ ਨਾ ਜਾਣੇ ਇਹ ਕਿਉਂ ਦਾਜ ਲਈ ਆਪਣੀ ਪਤਨੀ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ।
ਛੇਤੀ ਹੀ ਕਥਿਤ ਦੋਸ਼ੀਅਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ : ਸਬ-ਇੰਸਪੈਕਟਰ ਇਸ ਸਬੰਧ ’ਚ ਸਬ-ਇੰਸਪੈਕਟਰ ਸ਼ਾਮ ਲਾਲ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਾਲੇ ਤੱਕ ਮਾਂ ਅਤੇ ਦੋਨਾਂ ਬੇਟਿਆਂ ਦੀ ਲਾਸ਼ ਨਹੀਂ ਮਿਲੀ ਹੈ, ਜਿਸ ਕਾਰਨ ਪੁਲਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਸਹੁਰਾ ਪਰਿਵਾਰ ਦੇ ਤਿੰਨ ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਕਾਰਵਾਈ ਨੂੰ ਅੱਗੇ ਵਧਾ ਦਿੱਤਾ ਹੈ। ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਕਿਸੇ ਨੇ ਵੀ ਇਨ੍ਹਾਂ ਤਿੰਨਾਂ ਨੂੰ ਨਹਿਰ ’ਚ ਛਾਲ ਮਾਰਦੇ ਨਹੀਂ ਦੇਖਿਆ ਹੈ ਪਰ ਨਹਿਰ ਦੇ ਕੰਢੇ ਜੋ ਸਾਮਾਨ ਮਿਲਿਆ ਹੈ, ਇਸ ਗੱਲ ਨੂੰ ਸਾਫ਼ ਦਰਸਾਉਂਦਾ ਹੈ ਕਿ ਵਿਅਾਹੁਤਾ ਨੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਕਠੋਰ ਕਦਮ ਚੁੱਕਿਆ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਛੇਤੀ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਰੇਲ ਹਾਦਸੇ ਦੇ ਮ੍ਰਿਤਕਾਂ ਦੀ ਯਾਦ ’ਚ ਕੈਂਡਲ ਮਾਰਚ ਕੱਢਿਆ
NEXT STORY