ਲੁਧਿਆਣਾ (ਦਿਓਲ) : 40ਵੇਂ ਪ੍ਰੋ. ਮੋਹਨ ਸਿੰਘ ਮੇਲੇ ਦੇ ਦੂਜੇ ਦਿਨ ਅੱਜ ਪੰਜਾਬੀ ਸੱਭਿਆਚਾਰਕ ਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦਿਆਂ ਸੱਭਿਆਚਾਰਕ ਗਤੀਵਿਧੀਅਾਂ ਤੇ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ।ਮੇਲੇ ’ਚ ਮੁੱਖ ਮਹਿਮਾਨ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਪੰਜਾਬ ਨੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਅਤੇ ਕਦਰਾਂ-ਕੀਮਤਾਂ ਨਾਲ ਜੁਡ਼ਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਪ੍ਰੋਫੈਸਰ ਮੋਹਣ ਸਿੰਘ ਨੂੰ ਯੁੱਗ ਕਵੀ ਆਖਦਿਆਂ ਉਨ੍ਹਾਂ ਵਲੋਂ ਪੰਜਾਬੀ ਕਵਿਤਾ ਨੂੰ ਨਵੇਂ ਰੰਗਾਂ ’ਚ ਰੰਗਣ ਤੇ ਸੱਭਿਆਚਾਰਕ ਨੁਹਾਰ ਬਦਲਣ ਦੀ ਗੱਲ ਕੀਤੀ।ਸਰਦਾਰ ਰੰਧਾਵਾ ਨੇ ਪ੍ਰੋ. ਮੋਹਨ ਸਿੰਘ ਮੇਲਾ ਲਾਉਣ ਵਾਸਤੇ ਆਪਣੇ ਨਿੱਜੀ ਫੰਡ ’ਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਜਗਦੇਵ ਸਿੰਘ ਜੱਸੋਵਾਲ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਜੀ ਨੇ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਸਰਕਾਰੀ ਮਦਦ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਪ੍ਰੋ. ਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮੇਲੇ ਦੇ ਆਯੋਜਕਾਂ ਦੀ ਤਾਰੀਫ ਕੀਤੀ। ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇੰਦਰਜੀਤ ਗਰੇਵਾਲ ਅਤੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਨੇ ਮੁੱਖ ਮਹਿਮਾਨਾਂ ਤੇ ਹੋਰਨਾਂ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਜਗਪਾਲ ਸਿੰਘ ਖੰਗੂਡ਼ਾ, ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਜਗਤਾਰ ਸਿੰਘ ਜੱਗਾ, ਵਿਧਾਇਕ ਸੁਖਜੀਤ ਕਾਕਾ ਧਰਮਕੋਟ, ਕ੍ਰਿਸ਼ਨ ਕੁਮਾਰ ਬਾਵਾ, ਗੁਰਦੇਵ ਸਿੰਘ ਲਾਪਰਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਹਰਿੰਦਰ ਸਿੰਘ ਚਾਹਿਲ ਸਾਬਕਾ ਡੀ. ਆਈ. ਜੀ. ਨੇ ਵੀ ਹਾਜ਼ਰੀ ਭਰੀ।
ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਮਹਾਨ ਸ਼ਖਸੀਅਤਾਂ ਜਸਵੀਰ ਸਿੰਘ ਜੱਸੀ ਖੰਘੂਡ਼ਾ (ਸਫਲ ਕਾਰੋਬਾਰੀ ਪੁਰਸਕਾਰ), ਪਦਮਸ਼੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ (ਮਹਾਨ ਵਾਤਾਵਰਣ ਪ੍ਰੇਮੀ ਪੁਰਸਕਾਰ), ਗੁਰਪ੍ਰੀਤ ਸਿੰਘ ਤੂਰ (ਤੰਦਰੁਸਤ ਪੰਜਾਬ ਦਾ ਚੈਂਪੀਅਨ ਪੁਰਸਕਾਰ), ਕਾਹਨ ਸਿੰਘ ਪੰਨੂੰ (ਸਫਲ ਪ੍ਰਸ਼ਾਸਕ ਪੁਰਸਕਾਰ), ਚਰਨਜੀਤ ਸਿੰਘ ਚੰਨੀ (ਮਹਾਨ ਵਿਦਿਆਦਾਨੀ ਪੁਰਸਕਾਰ), ਤਜਿੰਦਰਪਾਲ ਸਿੰਘ ਤੂਰ (ਪੰਜਾਬ ਦਾ ਮਾਣ ਪੁਰਸਕਾਰ), ਗੁਲਜਾਰ ਇੰਦਰ ਸਿੰਘ ਚਾਹਲ (ਮਹਾਨ ਸਮਾਜ ਸੇਵੀ ਅਤੇ ਉੱਦਮੀ ਨੌਜਵਾਨ ਪੁਰਸਕਾਰ), ਪੰਮਾ ਡੂੰਮੇਵਾਲ (ਵਿਰਸੇ ਦਾ ਵਾਰਸ ਪੁਰਸਕਾਰ), ਅਜਮੇਰ ਸਿੰਘ (ਪੰਜਾਬ ਦਾ ਮਾਣ ਪੁਰਸਕਾਰ), ਅਮਨ ਰੋਜੀ (ਸੁਰਾਂ ਦੀ ਸਹਿਜਾਦੀ ਪੁਰਸਕਾਰ), ਆਤਮਾ ਸਿੰਘ ਬੁੱਢੇਵਾਲ (ਸੁਰਾਂ ਦਾ ਸਹਿਜਾਦਾ ਪੁਰਸਕਾਰ) ਮਾਸਟਰ ਦਰਸ਼ਨ ਸਿੰਘ ਡਾਂਗੋ ਸਟੇਟ ਅੈਵਾਰਡੀ ਨੂੰ ਉਨ੍ਹਾਂ ਦੀਆਂ ਆਪਣੇ-ਆਪਣੇ ਖੇਤਰਾਂ ’ਚ ਕੀਤੀਆਂ ਗਤੀਵਿਧੀਆਂ, ਸਮਾਜ ਭਲਾਈ ਲਈ ਅਤੇ ਪੰਜਾਬੀ ਸੱਭਿਆਚਾਰ ਲਈ ਕੀਤੇ ਵਿਸ਼ੇਸ਼ ਯਤਨਾਂ ਕਰ ਕੇ ਸਨਮਾਨਤ ਕੀਤਾ ਗਿਆ।ਸਮਾਗਮ ਦੌਰਾਨ ਉੱਘੇ ਗਾਇਕ ਰਵਿੰਦਰ ਗਰੇਵਾਲ, ਮੁਹੰਮਦ ਸਦੀਕ, ਸੁਖਜੀਤ ਕੌਰ, ਮਨਦੀਪ ਮਾਛੀਵਾਡ਼ਾ,ਪੰਮਾ ਡੂਮੇਵਾਲ, ਆਤਮਾ ਬੁੱਢੇਵਾਲ, ਅਮਨ ਰੋਜੀ, ਦੀਪ ਢਿੱਲੋਂ, ਜੈਸਮੀਨ ਜੱਸੀ, ਅੰਗਰੇਜ਼ ਅਲੀ ਨੇ ਆਪਣੀ ਗਾਇਕੀ ਨਾਲ ਰੰਗ ਬੰਨ੍ਹਿਆ। ਅਮਰੀਕ ਸਿੰਘ ਛਾਜਡ਼ੀ ਅਤੇ ਸੋਮ ਨਾਥ ਰੋਡੇ ਵਾਲਿਆਂ ਵਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਅਵਿਨਾਸ਼ ਕੌਰ ਨੇ ਸਭਨਾਂ ਦਾ ਧੰਨਵਾਦ ਕਰਦਿਅਾਂ ਕਿਹਾ ਕਿ ਕਾਲਜ ਕੈਂਪਸ ’ਚ ਪ੍ਰੋਫੈਸਰ ਮੋਹਨ ਸਿੰਘ ਮੇਲਾ ਆਯੋਜਿਤ ਕਰਨਾ ਬਡ਼ੇ ਮਾਣ ਵਾਲੀ ਗੱਲ ਸੀ।
ਇਸ ਸਮੇਂ ਮਨਮੋਹਣ ਸਿੰਘ ਨਾਰੰਗਵਾਲ, ਰੋਮੀ ਛਪਾਰ, ਸੈਂਪੀ ਭਨੋਹਡ਼, ਹਾਕਮ ਸਿੰਘ ਬਡ਼ੂੰਦੀ, ਗੁਰਜੀਤ ਸਿੰਘ ਗੁੱਜਰਵਾਲ, ਹਰਨੇਕ ਸਿੰਘ ਸਰਾਭਾ ਸੰਮਤੀ ਮੈਂਬਰ, ਓਂਕਾਰ ਸਿੰਘ, ਬਿੱਟੂ ਖੰਗੂਡ਼ਾ, ਸੋਨੀ ਮੋਹੀ, ਜਿਪੀ ਜੋਧਾਂ, ਤੇਲੂ ਰਾਮ ਬਾਂਸਲ, ਚਰਨੀ ਮਿੰਨੀ ਛਪਾਰ, ਮਹਾ ਸਿੰਘ ਰੁਡ਼ਕਾ, ਮੇਜਰ ਬਹਾਦਰ ਸਿੰਘ, ਗੁਰਜੀਤ ਸਿੰਘ ਐੱਸ. ਡੀ. ਓ. ਸਵਰਨ ਸਿੰਘ ਛਪਾਰ, ਡਾ. ਬਲਵੰਤ ਸਿੰਘ, ਭਿੰਦਰ ਗਰੇਵਾਲ ਜੋਧਾ, ਬਲਦੇਵ ਸਿੰਘ ਫੱਲੇਵਾਲ ਆਦਿ ਵੀ ਹਾਜ਼ਰ ਸਨ।
ਵਿਧਾਇਕ ਗੁਰਕੀਰਤ ਨੇ ਅਨਾਜ ਮੰਡੀ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
NEXT STORY