ਲੁਧਿਆਣਾ (ਮਹਿਰਾ) : ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਵਧੀਕ ਸੈਸ਼ਨ ਜੱਜ ਸੋਨੀਆ ਕਿਨਰਾ ਦੀ ਅਦਾਲਤ ਨੇ ਅਰਬਨ ਅਸਟੇਟ, ਦੁੱਗਰੀ ਨਿਵਾਸੀ ਧਰਮਿੰਦਰ ਸਿੰਘ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਦੀ ਰਹਿਤ ਦੀ ਅਪੀਲ ਨੂੰ ਠੁਕਰਾਉਂਦੇ ਹੋਏ ਦੋਸ਼ੀ ਨੂੰ 1 ਲੱਖ 60 ਹਜ਼ਾਰ ਰੁਪਏ ਬਤੌਰ ਜੁਰਮਾਨਾ ਭਰਨ ਦੇ ਵੀ ਹੁਕਮ ਦਿੱਤਾ ਹੈ। ਦੋਸ਼ੀ ’ਤੇ ਇਹ ਕੇਸ ਪੀਡ਼ਤ ਲਡ਼ਕੀ ਦੇ ਪਿਤਾ ਦੇ ਬਿਆਨਾਂ ’ਤੇ 9 ਅਪ੍ਰੈਲ 2015 ਨੂੰ ਪੁਲਸ ਥਾਣਾ ਦੁੱਗਰੀ ਵਿਚ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ। ਉਸ ਦੀ ਛੋਟੀ ਬੇਟੀ, ਜਿਸ ਦੀ ਉਮਰ 14 ਸਾਲ ਦੀ ਹੈ ਅਤੇ ਛੇਵੀਂ ਕਲਾਸ ਵਿਚ ਪਡ਼੍ਹਦੀ ਹੈ। 7 ਅਪ੍ਰੈਲ 2015 ਨੂੰ ਸਵੇਰੇ ਕਰੀਬ 7.30 ਵਜੇ ਉਸ ਦੀ 14 ਸਾਲਾਂ ਬੇਟੀ ਆਪਣੇ ਸਕੂਲ ਲਈ ਨਿਕਲੀ ਪਰ ਵਾਪਸ ਨਹੀਂ ਆਈ। ਸ਼ਿਕਾਇਤਕਰਤਾ ਨੇ ਆਪਣੇ ਤੌਰ ’ਤੇ ਉਸ ਦੀ ਕਾਫੀ ਖੋਜ ਕੀਤੀ ਪਰ ਉਹ ਨਹੀਂ ਮਿਲੀ। ਬਾਅਦ ਵਿਚ ਪਤਾ ਲੱਗਾ ਕਿ ਉਕਤ ਦੋਸ਼ੀ ਨੇ ਹੀ ਉਸ ਦੀ ਬੇਟੀ ਨੂੰ ਅਗਵਾ ਕੀਤਾ ਹੈ।
5 ਬੱਚਿਆਂ ਦੇ ਪਿਓ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਪੋਸਟ ਮਾਰਟਮ ਰਿਪੋਰਟ
NEXT STORY