ਨੌਸ਼ਿਹਰਾ ਪੰਨੂਆਂ (ਬਲਦੇਵ) : ਜੰਮੂ ਕਸ਼ਮੀਰ ਰਾਜਸਥਾਨ ਰਾਸ਼ਟਰੀ ਮਾਰਗ ਸਥਿਤ ਕਸਬਾ ਨੌਸ਼ਹਿਰਾ ਪੰਨੂਆਂ ਦੇ ਸ਼ਮਸ਼ਾਨਘਾਟ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਜਿਸ ਨਾਲ ਇਲਾਕੇ ਵਿਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ। ਥਾਣਾ ਸਰਹਾਲੀ ਪੁਲਸ ਨੇ ਮੌਕੇ ਤੇ ਪੁੱਜ ਕੇ ਲਾਸ਼ ਕਬਜੇ ਵਿੱਚ ਲੈ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਪੁੱਜੇ ਸਬ ਡਵੀਜ਼ਨ ਪੱਟੀ ਦੇ ਡੀਐੱਸਪੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਨੌਸ਼ਹਿਰਾ ਪਨੂੰਆਂ ਦੇ ਸ਼ਮਸ਼ਾਨਘਾਟ ਵਿਚ ਕੁੱਝ ਲੋਕਾਂ ਨੇ ਦਰਖ਼ਤ ਨਾਲ ਲਟਕਦੀ ਹੋਈ ਲਾਸ਼ ਵੇਖੀ। ਮੌਕੇ 'ਤੇ ਥਾਣਾ ਸਰਹਾਲੀ ਕਲਾਂ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਪੁੱਜੇ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਜਾਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਬਾਅਦ ਵਿਚ ਉਸਦੀ ਪਛਣ ਸੁਖਰਾਜ ਸਿੰਘ (22) ਪੁੱਤਰ ਗੁਰ ਪ੍ਰਕਾਸ਼ ਸਿੰਘ ਨਿਵਾਸੀ ਪਿੰਡ ਚੌਧਰੀਵਾਲਾ ਵਜੋਂ ਹੋਈ ਹੈ। ਨੌਜਵਾਨ ਨੇ ਖੁਦ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ ਜਾਂ ਫਿਰ ਕਿਸੇ ਰੰਜਿਸ਼ ਤਹਿਤ ਇਸਦਾ ਕਤਲ ਕੀਤਾ ਗਿਆ। ਇਸ ਸਬੰਧੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਮਾਪਿਆਂ ਦੇ ਬਿਆਨ ਦਰਜ ਕਰਕੇ ਪੁਲਸ ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ।
ਗੁਰਦਾਸਪੁਰ ’ਚ ਰਾਸ਼ਟਰੀ ਤਿਰੰਗੇ ਦਾ ਅਪਮਾਨ, ਕੂੜੇ ਦੇ ਡੰਪ ’ਚ ਸੁੱਟੇ ਮਿਲੇ ਕਰੀਬ 250 ਝੰਡੇ
NEXT STORY