ਗੁਰਦਾਸਪੁਰ (ਵਿਨੋਦ): ਅਦਾਲਤ ’ਚ ਪੇਸ਼ੀ ਭੁਗਤਣ ਦੇ ਬਾਅਦ ਜੇਲ੍ਹ ਵਾਪਸ ਆਏ ਹਵਾਲਾਤੀ ਵਲੋਂ ਗੁਪਤਅੰਗ ’ਚ ਲੁਕਾ ਕੇ ਰੱਖੀਆਂ ਨਸ਼ਾ ਪੂਰਤੀ ਦੇ ਕੰਮ ਆਉਣ ਵਾਲੀਆਂ 140 ਗੋਲੀਆ ਬਰਾਮਦ ਹੋਣ ਨਾਲ ਸਿਟੀ ਪੁਲਸ ਨੇ ਉਕਤ ਹਵਾਲਾਤੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਗੁਰਦਾਸਪੁਰ ਨੇ ਸਿਟੀ ਪੁਲਸ ਸਟੇਸ਼ਨ ਇੰਚਾਰਜ ਨੂੰ ਲਿਖੇ ਇੱਕ ਪੱਤਰ ਵਿੱਚ ਦੱਸਿਆ ਕਿ ਹਵਾਲਾਤੀ ਅਰਜੁਨ ਪੁੱਤਰ ਰਾਜੇਸ਼ ਜੋ ਕਿ ਸਿਟੀ ਪੁਲਸ ਬਟਾਲਾ ਵੱਲੋਂ ਦਰਜ ਕੇਸ 180/2023 ਧਾਰਾ 380,411 ਅਤੇ 457 ਅਧੀਨ ਜੇਲ੍ਹ ਵਿੱਚ ਬੰਦ ਹੈ, ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਦੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਵਾਪਸ ਜੇਲ੍ਹ ਲਿਆਂਦਾ ਗਿਆ, ਤਾਂ ਜੇਲ੍ਹ ਦੀ ਡਿਊੂੜੀ ਵਿੱਚ ਇੱਕ ਆਮ ਤਲਾਸ਼ੀ ਦੌਰਾਨ ਹਵਾਲਾਤੀ ਨੇ ਆਪਣੇ ਗੁਪਤ ਅੰਗਾਂ ਵਿੱਚ ਲੁਕਾਈਆਂ ਹੋਈਆਂ 140 ਗੋਲੀਆਂ ਬਰਾਮਦ ਹੋਈਆਂ। ਜੋ ਉਸ ਨੂੰ ਅਦਾਲਤ ਦੇ ਕੰਪਲੈਕਸ ਵਿੱਚ ਕਿਸੇ ਨੇ ਦਿੱਤੀਆਂ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਕਾਲ ਬਣ ਆਏ ਕੈਂਟਰ ਨੇ ਪੂਰੇ ਪਰਿਵਾਰ ਨੂੰ ਪਾਇਆ ਘੇਰਾ, ਵਿਛ ਗਏ ਸੱਥਰ
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਹਵਾਲਾਤੀ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਉਸ ਨੂੰ ਸੁਰੱਖਿਆ ਵਾਰੰਟ ’ਤੇ ਪੁੱਛਗਿੱਛ ਲਈ ਲਿਆਂਦਾ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਦੋਸ਼ੀ ਨੂੰ ਇਹ ਗੋਲੀਆਂ ਕਿਸਨੇ ਦਿੱਤੀਆਂ ਸਨ।
ਇਹ ਵੀ ਪੜ੍ਹੋ- ਇਕ ਵਾਰ ਫਿਰ ਹਵਾਈ ਅੱਡੇ ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ ਸਲੂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸੀਤ ਲਹਿਰ ਨੇ ਮਚਾਇਆ ਕਹਿਰ, ਧੁੰਦ 'ਚ ਲੁਕਿਆ ਆਸਮਾਨ, ਠਰੂ-ਠਰੂ ਕਰ ਸਕੂਲ ਜਾ ਰਹੇ ਬੱਚੇ
NEXT STORY