ਵੈਰੋਵਾਲ (ਗਿੱਲ)— ਪਿੰਡ ਰਾਮਪੁਰ ਭੂਤਵਿੰਡ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਣ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਸ਼ਾਲਦੀਪ ਸਿੰਘ ਉਮਰ ਕਰੀਬ 18 ਸਾਲ ਪੁੱਤਰ ਬਲਜਿੰਦਰ ਸਿੰਘ ਆਪਣੇ ਖੇਤਾਂ ਵਿਚ ਸਬਜ਼ੀ ਤੋੜ ਰਿਹਾ ਸੀ ਤਾਂ ਅਚਾਨਕ ਉੱਪਰ ਦੀ ਲੰਘਦੀ ਬਿਜਲੀ ਦੀ ਤਾਰ ਟੁੱਟ ਕੇ ਵਿਸ਼ਾਲਦੀਪ 'ਤੇ ਡਿੱਗ ਗਈ। ਜਿਸ ਕਾਰਣ ਉਸਨੂੰ ਜ਼ਬਰਦਸਤ ਕਰੰਟ ਲੱਗਾ। ਨੌਜਵਾਨ ਨੂੰ ਕਸਬਾ ਜੰਡਿਆਲਾ ਗੁਰੂ ਵਿਖੇ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 12ਵੀਂ ਕਲਾਸ ਪਾਸ ਕਰ ਕੇ ਆਈਲੈਟਸ ਦਾ ਟੈਸਟ ਵੀ ਪਾਸ ਕਰ ਚੁੱਕਾ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਪੁਲਸ ਦੀ ਵਰਦੀ ਪਾੜਨ ਤੇ ਪੱਗ ਲਾਉਣ ਦੇ ਦੋਸ਼ਾਂ 'ਚ 8 ਅਕਾਲੀਆਂ ਸਣੇ 50 ਖਿਲਾਫ ਕੇਸ ਦਰਜ
NEXT STORY