ਤਰਨਤਾਰਨ (ਰਾਜੂ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਮੋਬਾਈਲ, ਬੀੜੀਆਂ ਦੇ ਬੰਡਲ, ਚਾਰਜ਼ਰ, ਡਾਟਾ ਕੇਬਲ ਆਦਿ ਸਮਾਨ ਬਰਾਮਦ ਹੋਇਆ ਹੈ। ਇਸ ਸਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਕੀਤੀ ਗਈ ਤਲਾਸ਼ੀ ਦੌਰਾਨ 10 ਕੀਪੈਡ ਮੋਬਾਈਲ, 9 ਟਚ ਸਕ੍ਰੀਨ ਮੋਬਾਈਲ, 9 ਸਿੰਮਾਂ, 31 ਬੰਡਲ ਬੀੜੀਆਂ, 40 ਬੀੜੀਆਂ, 18 ਕੂਲ ਲਿਪ, 2 ਚਾਰਜ਼ਰ, 2 ਡਾਟਾ ਕੇਬਲ ਲਵਾਰਿਸ ਹਾਲਤ ਵਿਚ ਬਰਾਮਦ ਹੋਈਆਂ ਹਨ। ਇਸ ਸਬੰਧੀ ਸਥਾਨਕ ਪੁਲਸ ਵੱਲੋਂ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚ ਮਚਿਆ ਹੜਕੰਪ, ਜਿਊਂਦਾ ਮੁੰਡਾ ਬੈਰਕ 'ਚ, ਪਰਿਵਾਰ ਨੇ ਕਿਸੇ ਹੋਰ ਦੀ ਲਾਸ਼ ਦਾ ਕਰ'ਤਾ ਸਸਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਬਾਲ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 3 ਅਕਤੂਬਰ ਨੂੰ ਵਿਕਾਸ ਕਾਰਜਾਂ ਦੀ ਕਰਾਉਣਗੇ ਸ਼ੁਰੂਆਤ
NEXT STORY