ਗੁਰਦਾਸਪੁਰ(ਹਰਮਨ, ਵਿਨੋਦ)- ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਸਥਾਨਕ ਜੇਲ੍ਹ ਰੋਡ ’ਤੇ ਸਥਿਤ ਔਜੀਆਂ ਹੱਬ ਇਮੀਗ੍ਰੇਸ਼ਨ ਦਫਤਰ ਤੇ ਯੂ.ਕੇ ’ਚ ਰਹਿਣ ਵਾਲੇ ਇਕ ਵਿਅਕਤੀ ਦੇ ਕਹਿਣ ’ਤੇ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਇਕ ਪਿਸਤੌਲ 30 ਬੋਰ ਸਮੇਤ 8 ਰੋਂਦ ਜ਼ਿੰਦਾ, ਇਕ ਏਅਰ ਪਿਸਟਲ ਅਤੇ ਮੋਟਰਸਾਈਕਲ ਸਮੇਤ ਕਾਬੂ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਮੌਕੇ 'ਤੇ ਉਨ੍ਹਾਂ ਨਾਲ ਡੀ.ਐੱਸ.ਪੀ ਸਿਟੀ ਮੋਹਨ ਲਾਲ, ਡੀ.ਐੱਸ.ਪੀ ਸਪੈਸ਼ਲ ਬ੍ਰਾਂਚ ਗੁਰਵਿੰਦਰ ਸਿੰਘ ਅਤੇ ਐੱਸ.ਐੱਚ.ਓ ਸਿਟੀ ਦਵਿੰਦਰ ਪ੍ਰਕਾਸ਼ ਵੀ ਸਨ।
ਇਹ ਵੀ ਪੜ੍ਹੋ- ਪੰਜਾਬ ’ਚ ਕੈਂਸਰ ਨੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐੱਸ.ਪੀ (ਡੀ) ਡੀ.ਕੇ ਚੌਧਰੀ ਨੇ ਦੱਸਿਆ ਕਿ ਸਥਾਨਕ ਜੇਲ ਰੋਡ ’ਤੇ ਸਥਿਤ ਔਜੀਆ ਹੱਬ ਇਮੀਗ੍ਰੇਸ਼ਨ ਦਫਤਰ ’ਤੇ 25-12-25 ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਫਾਇਰਿੰਗ ਕੀਤੀ ਸੀ। ਜਿਸ ਸਬੰਧੀ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਸਬੰਧੀ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਟਰੇਸ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਸੀਸੀਟੀਵੀ ਫੁਟੇਜ਼, ਟੈਕਨੀਕਲ ਅਤੇ ਫਰਾਂਸ਼ਿਕ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਮੁਕੱਦਮੇ ਨੂੰ ਟਰੇਸ ਕਰਨ ਦੀ ਕੋਸ਼ਿਸ ਕੀਤੀ ਗਈ। ਜਿਸ ਤੋਂ ਬਾਅਦ ਦੋਸ਼ੀ ਕਰਮਜੀਤ ਸਿੰਘ ਉਰਫ ਕਰਮ ਪੁੱਤਰ ਲਖਬੀਰ ਸਿੰਘ ਵਾਸੀ ਡੇਰਾ ਰੋਡ ਸ਼ੁਕਰਪੁਰਾ ਬਟਾਲਾ ਅਤੇ ਰੋਹਿਤ ਕੁਮਾਰ ਉਰਫ ਆਸ਼ੂ ਪੁੱਤਰ ਰਕੇਸ਼ ਕੁਮਾਰ ਵਾਸੀ ਮਕਾਨ ਨੰਬਰ 701 ਮੁਹੱਲਾ ਸ਼ੁਕਰਪੁਰਾ ਕੈਂਪ ਵਾਲੀ ਗਲੀ ਥਾਣਾ ਸਿਵਲ ਲਾਈਨ ਬਟਾਲਾ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਇਕ ਪਿਸਤੌਲ 30 ਬੋਰ ਸਮੇਤ 8 ਰੋਂਦ ਜ਼ਿੰਦਾ, ਇਕ ਏਅਰ ਪਿਸਟਲ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿਛ ਦੌਰਾਨ ਆਪਣਾ ਜ਼ੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇਹ ਵਾਰਦਾਤ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋੜੀਆ ਪੁੱਤਰ ਅਵਤਾਰ ਸਿੰਘ ਵਾਸੀ ਜੋੜੀਆਂ ਕਲਾਂ ਥਾਣਾ ਡੇਰਾ ਬਾਬਾ ਨਾਨਕ ਹਾਲ, ਯੂ.ਕੇ ਦੇ ਕਹਿਣ ’ਤੇ ਔਜੀਆ ਹੱਬ ਦੇ ਮਾਲਕ ਤੋਂ ਫਿਰੌਤੀ ਲੈਣ ਲਈ ਕੀਤੀ ਸੀ ਅਤੇ ਦੋਸ਼ੀ ਨਿਸ਼ਾਨ ਜੋੜੀਆਂ ਨਾਲ ਸਨੈਪ ਚੈਟ 'ਤੇ ਗੱਲ ਕਰਦੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਧੁੰਦ ਦੇ ਕਹਿਰ ਨੇ ਵਿਛਾਏ ਸੱਥਰ, ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ, ਤਬਾਹ ਹੋ ਗਿਆ ਪੂਰਾ ਘਰ
ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਜੋ ਵਾਰਦਾਤ ਵਿਚ ਮੋਟਰਸਾਈਕਲ ਵਰਤਿਆ ਗਿਆ ਸੀ, ਉਸ ’ਤੇ ਗਲਤ ਨੰਬਰ ਪਲੇਟ ਲਗਾਈ ਸੀ ਤੇ ਸੰਗਠਿਤ ਅਪਰਾਧ ਕੀਤਾ, ਜਿਸ ’ਤੇ ਦੋਸ਼ੀਆਂ ਦੇ ਖਿਲਾਫ ਜ਼ੁਲਮ 125 ਬੀ.ਐੱਨ.ਐੱਸ, 25/27-54-59 ਅਤੇ ਧਾਰਾ 111 ਤੇ 341 (2) ਬੀ.ਐੱਨ.ਐੱਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਕਰਮਜੀਤ ਸਿੰਘ ਉਰਫ ਕਰਮ ਦੇ ਖਿਲਾਫ ਪਹਿਲਾ ਵੀ ਇਕ ਮਾਮਲਾ ਥਾਣਾ ਸਿਵਲ ਲਾਈਟ ਬਟਾਲਾ ਵਿਖੇ ਦਰਜ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਰਾਏ ਅਮਾਨਤ ਖਾਂ ਪੁਲਸ ਨੇ ਇਕ ਵਿਅਕਤੀ ਨੂੰ 40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ
NEXT STORY