ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ)- ਸਰਕਾਰ ਦੀਆਂ ਹਦਾਇਤਾਂ ’ਤੇ ਐਕਸਾਈਜ਼ ਵਿਭਾਗ ਨਸ਼ਿਆਂ ਦੀ ਰੋਕਥਾਮ ਲਈ ਹੱਥ-ਪੱਲਾ ਮਾਰ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਨਸ਼ੇ ਦੀਆਂ ਖੇਪਾਂ ਬਰਾਮਦ ਹੋਣ ਨਾਲ ਐਕਸਾਈਜ਼ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ। ਇਸੇ ਸਬੰਧ ’ਚ ਐਕਸਾਈਜ਼ ਵਿਭਾਗ ਤੇ ਆਰ.ਕੇ. ਇੰਟਰਪ੍ਰਾਈਜ਼ਜ਼ ਵੱਲੋਂ ਸਾਂਝੀ ਰੇਡ ਦੌਰਾਨ ਬਟਾਲਾ ਸਰਕਲ ਤੇ ਫ਼ਤਹਿਗੜ੍ਹ ਚੂੜੀਆਂ ਤੇ ਥਾਣਾ ਰੰਗੜ ਨੰਗਲ ਨਾਲ ਲਗਦੇ ਪਿੰਡਾਂ ’ਚੋਂ ਛਾਪੇਮਾਰੀ ਦੌਰਾਨ 200 ਲਿਟਰ ਲਾਹਣ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਹੋ ਰਿਹਾ ਠੱਪ, ਜਾਣੋ ਕੀ ਹੋ ਸਕਦੀ ਵਜ੍ਹਾ
ਐਕਸਾਈਜ਼ ਵਿਭਾਗ ਤੇ ਗੁਰਦਾਸਪੁਰ ਅਤੇ ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਵੱਲੋਂ ਮਿਲੀਆਂ ਹਦਾਇਤਾਂ ਦੇ ਮੱਦੇਨਜ਼ਰ ਈ.ਟੀ.ਓ. ਐਕਸਾਈਜ਼, ਇੰਸਪੈਕਟਰ ਵਿਜੇ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ.ਐੱਸ.ਆਈ. ਸਰੂਪ ਸਿੰਘ ਸਿੰਘ, ਏ.ਐੱਸ.ਆਈ. ਦਵਿੰਦਰ ਸਿੰਘ, ਸਿਪਾਹੀ ਮਨਦੀਪ ਸਿੰਘ, ਆਰ.ਕੇ. ਇੰਟਰਪ੍ਰਾਈਜ਼ਜ਼ ਦੇ ਬਟਾਲਾ ਹੈੱਡ ਤਜਿੰਦਰਪਾਲ ਤੇਜ਼ੀ, ਸਰਕਲ ਇੰਚਾਰਜ ਗੁੱਲੂ ਮਰੜ ’ਤੇ ਅਧਾਰਿਤ ਰੇਡ ਪਾਰਟੀ ਟੀਮ ਵਲੋਂ ਪਿੰਡ ਰੰਗੜ-ਨੰਗਲ ਤਹਿਤ ਆਉਂਦੇ ਪਿੰਡ ਲਾਧੁਭਾਣਾ, ਸੁਨੱਈਆ, ਮੂਲਿਆਂਵਾਲ, ਹਸਨਪੁਰ, ਸਰਵਾਲੀ, ਕਾਸ਼ਤੀਵਾਲ, ਲੋਧੀਨੰਗਲ, ਅਲੀਵਾਲ, ਸ਼ਾਮਪੁਰਾ ’ਚ ਤਲਾਸ਼ੀ ਮੁਹਿੰਮ ਤੇਜ਼ ਕੀਤਾ ਹੋਈ ਸੀ। ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਲਾਧੂਭਾਣਾ ਦੇ ਛਪੜ ਚੋ ਕਿਸੇ ਵਲੋਂ ਸ਼ਰਾਬ ਦਾ ਧੰਦਾ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਰੇਡ ਪਾਰਟੀ ਟੀਮ ਨੇ ਮੌਕੇ ’ਤੇ ਜਾ ਕੇ ਰੇਡ ਕੀਤੀ ਤਾਂ 2 ਪਲਾਸਟਿਕ ਡਰੰਮੀਆਂ, 4 ਪਲਾਸਟਿਕ ਦੇ ਕੈਨਾਂ ’ਚ 200 ਲਿਟਰ ਲਾਹਣ ਬਰਾਮਦ ਕੀਤੀ ਗਈ। ਜਿਸਨੂੰ ਬਾਅਦ ’ਚ ਐਕਸਾਈਜ਼ ਵਿਭਾਗ ਵੱਲੋਂ ਨਸ਼ਟ ਕੀਤਾ ਗਿਆ। ਇਸ ਮੌਕੇ ਕਾਲਾ, ਕਾਕਾ, ਹਰਵਿੰਦਰ, ਰਾਜੂ, ਰਾਜਬੀਰ, ਹੈਪੀ, ਮੰਗਾ, ਪੱਪੂ, ਅਮਰਜੀਤ ਖੰਡੋ, ਸੱਤਾ, ਭੋਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਹੋ ਰਿਹਾ ਠੱਪ, ਜਾਣੋ ਕੀ ਹੋ ਸਕਦੀ ਵਜ੍ਹਾ
NEXT STORY