ਬਟਾਲਾ (ਸਾਹਿਲ) : ਇੱਥੇ ਰੇਲਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਂਕੀ ਬਟਾਲਾ ਦੇ ਏ. ਐੱਸ. ਆਈ. ਸਫੀ ਮਸੀਹ ਤੇ ਹਰਦੀਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿੰਡ ਕਾਲਾ ਨੰਗਲ ਦੇ ਕੋਲ ਇਕ ਵਿਅਕਤੀ ਦੀ ਰੇਲਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ।
ਉਕਤ ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਪਾਈ, ਜਿਸਦੇ ਚੱਲਦਿਆਂ ਮ੍ਰਿਤਕ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਸ਼ਨਾਖਤ ਹਿੱਤ 72 ਘੰਟੇ ਵਾਸਤੇ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ ਵਿਚ ਰਖਵਾ ਦਿੱਤਾ ਗਿਆ ਹੈ।
10 ਹਜ਼ਾਰ ਰੁਪਏ ਝਪਟ ਕੇ ਫ਼ਰਾਰ ਹੋ ਗਏ ਝਪਟਮਾਰ
NEXT STORY