ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਅੱਜ ਸਵੇਰੇ ਸੱਪ ਦੇ ਡੰਗਣ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦੇ ਮੁਤਾਬਕ ਰਾਹੁਲ ਪੁੱਤਰ ਸਵ. ਅਸ਼ੋਕ ਵਾਸੀ ਪਿੰਡ ਮੜੀਆਂਵਾਲ ਜੋ ਕਿ ਜੰਮੂ ਵਿਖੇ ਇਕ ਭੱਠੇ ’ਤੇ ਕੰਮ ਕਰਦਾ ਸੀ, ਬੀਤੀ ਰਾਤ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ ਕਿ ਇਕ ਜ਼ਹਿਰੀਲੇ ਸੱਪ ਨੇ ਇਸ ਦੀ ਧੌਣ ’ਤੇ ਡੰਗ ਮਾਰ ਦਿੱਤਾ।
ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ : ਐਡਵੋਕੇਟ ਧਾਮੀ
ਓਧਰ ਇਹ ਵੀ ਪਤਾ ਲੱਗਾ ਹੈ ਕਿ ਇਸਦੇ ਨਾਲ ਕੰਮ ਕਰਦੇ ਸਾਥੀ ਇਸ ਨੂੰ ਤੁਰੰਤ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਏ, ਜਿਥੇ ਇਸ ਦੀ ਮੌਤ ਹੋ ਗਈ। ਜਿਓਂ ਹੀ ਰਾਹੁਲ ਦੀ ਮੌਤ ਦੀ ਖ਼ਬਰ ਇਸਦੇ ਪਿੰਡ ਮੜੀਆਂਵਾਲ ਵਿਖੇ ਪਹੁੰਚੀ ਤਾਂ ਸਮੁੱਚੇ ਪਿੰਡ ਵਿਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਪਰਿਵਾਰਕ ਮੈਂਬਰਾਨ ਗਰੀਬ ਹੋਣ ਕਰ ਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ- ਕਲਯੁਗੀ ਸਹੁਰਿਆਂ ਦਾ ਕਾਰਾ, ਰੋਟੀ 'ਚ ਜ਼ਹਿਰ ਦੇ ਕੇ ਮਾਰੀ ਨੂੰਹ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪੁਲਸ ਤੇ BSF ਨੇ ਹਾਸਲ ਕੀਤੀ ਸਫ਼ਲਤਾ, ਸਾਂਝੇ ਅਪ੍ਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
NEXT STORY