ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਅਤੇ ਆਰ. ਕੇ. ਇੰਟਰਪ੍ਰਾਈਜਿਜ਼ ਦੀ ਟੀਮ ਨੇ ਸਰਕਲ ਬਟਾਲਾ ਤੇ ਫ਼ਤਿਹਗੜ੍ਹ ਚੂੜੀਆਂ ਦੇ ਪਿੰਡਾਂ ’ਚੋਂ ਛਾਪੇਮਾਰੀ ਦੌਰਾਨ 220 ਲਿਟਰ ਲਾਹਣ ਅਤੇ 70 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਐਕਸਾਈਜ਼ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਈ. ਟੀ. ਓ. ਐਕਸਾਈਜ਼ ਅਮਨਬੀਰ ਸਿੰਘ ਦੀ ਅਗਵਾਈ ’ਚ ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਖੁਸ਼ਵੰਤ ਸਿੰਘ ਸਿੰਘ, ਆਰ. ਕੇ. ਇੰਟਰਪ੍ਰਾਈਜ਼ਜ਼ ਦੇ ਬਟਾਲਾ ਹੈੱਡ ਸੰਦੀਪ ਸਿੰਘ, ਸਰਕਲ ਇੰਚਾਰਜ ਗੁੱਲੂ ਮਰੜ, ਇੰਚਾਰਜ ਪਰਮਜੀਤ ਪੰਮਾ ’ਤੇ ਆਧਾਰਿਤ ਰੇਡ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵਿੰਝਵਾਂ ਦੀ ਡਰੇਨ ’ਚੋਂ ਇਕ ਲੋਹੇ ਦੇ ਡਰੱਮ ਅਤੇ ਸਿਲਵਰ ਦੇ ਬਾਲਟੇ ’ਚੋਂ 220 ਲਿਟਰ ਲਾਹਣ, ਪਲਾਸਟਿਕ ਦੀਆਂ ਕੈਨੀਆਂ ਅਤੇ ਪੈਪਸੀ ਦੀਆਂ ਬੋਤਲਾਂ ’ਚੋਂ 10 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ।
ਇਹ ਵੀ ਪੜ੍ਹੋ- ਸਮੁੰਦਰੀ ਜਹਾਜ਼ ਡੁੱਬਣ ਕਾਰਨ 22 ਸਾਲਾ ਨੌਜਵਾਨ ਲਾਪਤਾ, ਪਰਿਵਾਰ ਦਾ ਇਕਲੌਤਾ ਸਹਾਰਾ ਹੈ ਦੀਪਕ
ਇਸ ਦੌਰਾਨ ਬਾਅਦ ਲਾਹਣ ਅਤੇ ਦੇਸੀ ਸ਼ਰਾਬ ਨੂੰ ਨਸ਼ਟ ਕਰ ਦਿੱਤਾ। ਇਸ ਮੌਕੇ ਹੌਲਦਾਰ ਗਗਨ, ਹੌਲਦਾਰ ਨਰਿੰਦਰ, ਠੇਕਾ ਰੇਡ ਟੀਮ ਦੇ ਰਾਜਬੀਰ, ਪੱਪੂ, ਹੈਪੀ, ਮੰਗਾ, ਕਾਲਾ, ਖੰਡੋ, ਰਾਜੂ, ਮੰਨਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਰਿਸ਼ ਕਾਰਨ ਹੁੰਮਸ ਤੋਂ ਮਿਲੀ ਰਾਹਤ, ਮਾਨਸੂਨ ਦੇ ਇਸ ਸੀਜ਼ਨ ’ਚ 30 ਫੀਸਦੀ ਘੱਟ ਪਿਆ ਮੀਂਹ
NEXT STORY