ਤਰਨਤਾਰਨ, (ਰਾਜੂ)— ਸੀ. ਆਈ. ਏ. ਸਟਾਫ ਦੀ ਪੁਲਸ ਨੇ 3 ਵਿਅਕਤੀਆਂ ਨੂੰ ਇਕ ਗੱਡੀ, ਹੈਰੋਇਨ, ਪਿਸਟਲ ਤੇ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੇ ਇੰਸਪੈਕਟਰ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਬਾਠ ਰੋਡ ਵਿਖੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਜਦੋਂ ਬਾਠ ਰੋਡ 'ਤੇ ਬਣੇ ਫਲਾਈਓਵਰ ਹੇਠ ਨਾਕਾਬੰਦੀ ਕੀਤੀ ਹੋਈ ਸੀ ਤਾਂ ਗੁਪਤ ਸੂਚਨਾ ਦੇ ਆਧਾਰ 'ਤੇ ਰਿਸ਼ੂ ਬਾਵਾ ਪੁੱਤਰ ਮਨਜੀਤ ਸਿੰਘ ਵਾਸੀ ਗੁਰਦੁਆਰਾ ਲਕੀਰ ਸਾਹਿਬ ਫਤਿਹਚੱਕ ਤਰਨਤਾਰਨ, ਪ੍ਰੇਮ ਸਿੰਘ ਉਰਫ ਪ੍ਰੇਮਾ ਪੁੱਤਰ ਅਜੈਬ ਸਿੰਘ ਤੇ ਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਸਾਰੇ ਵਾਸੀ ਡੁੱਗਰੀ ਨੂੰ ਇਕ ਚਿੱਟੇ ਰੰਗ ਦੀ ਬਿਨਾਂ ਨੰਬਰੀ ਕਰੇਟਾ ਗੱਡੀ, 2 ਕਿਲੋ 45 ਗ੍ਰਾਮ ਹੈਰੋਇਨ, ਦੋ ਪਿਸਟਲ (30 ਬੋਰ) ਸਮੇਤ ਦੋ ਮੈਗਜ਼ੀਨ, 13 ਜ਼ਿੰਦਾ ਰੋਦ (30 ਬੋਰ), ਇਕ ਦੇਸੀ ਕੱਟਾ (12 ਬੋਰ) 4 ਰੌਂਦ ਜ਼ਿੰਦਾ (12 ਬੋਰ), 1 ਲੱਖ 83 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਇਕ ਨੋਟ ਗਿਣਨ ਵਾਲੀ ਇਲੈਕਟ੍ਰੋਨਿਕ ਮਸ਼ੀਨ, ਤਿੰਨ ਦਸਤੇ ਕਾਗਜ਼ (ਨੋਟ ਤਿਆਰ ਕਰਨ ਵਾਲੇ) ਤੇ ਪੇਪਰ ਦੁਆਰਾ ਨੋਟ ਬਣਾਉਣ ਵਾਲਾ ਕਟਰ ਸਮੇਤ ਕਾਬੂ ਕੀਤਾ। ਸੀ. ਆਈ. ਏ. ਸਟਾਫ ਦੇ ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।
...ਜਦੋਂ 40 ਭਲਵਾਨਾਂ ਨਾਲ ਬਾਰਾਤ ਲੈ ਕੇ ਪਹੁੰਚਿਆ ਲਾੜਾ
NEXT STORY