ਤਰਨਤਾਰਨ (ਰਮਨ)-ਥਾਣਾ ਝਬਾਲ ਦੀ ਪੁਲਸ ਨੇ ਕਾਰ ਸਵਾਰ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਪਾਸੋਂ ਇਕ ਪਿਸਤੌਲ ਬਰਾਮਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਸਿਟੀ ਕਮਲ ਮੀਤ ਸਿੰਘ ਨੇ ਦੱਸਿਆ ਕਿ ਖਾਣਾ ਝਬਾਲ ਦੇ ਏ. ਐੱਸ. ਆਈ. ਕਮਲਜੀਤ ਸਿੰਘ ਵੱਲੋਂ ਨਾਕੇ ਦੌਰਾਨ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ਦੌਰਾਨ ਥਾਰ ਗੱਡੀ ’ਚ ਸਵਾਰ 3 ਵਿਅਕਤੀਆਂ ਨੇ ਆਪਣੀ ਪਹਿਚਾਣ ਕਰਨਵੀਰ ਸਿੰਘ ਪੁੱਤਰ ਰਣਬੀਰ ਸਿੰਘ, ਗੁਰਪ੍ਰੀਤ ਸਿੰਘ ਗੋਰਾ ਪੁੱਤਰ ਗੁਰਸਾਹਿਬ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਸਾਰੇ ਵਾਸੀਆਨ ਰਾਜੋਕੇ ਦੱਸੀ।
ਇਹ ਵੀ ਪੜ੍ਹੋ- ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਭਲਕੇ ਇਸ ਜ਼ਿਲ੍ਹੇ ਦੇ ਸਾਰੇ ਰੂਟਾਂ 'ਤੇ ਸ਼ੁਰੂ ਹੋ ਜਾਣਗੀਆਂ ਸਰਕਾਰੀ ਬੱਸਾਂ
ਇਸ ਦੌਰਾਨ ਥਾਰ ਗੱਡੀ ਦੀ ਤਲਾਸ਼ੀ ਲੈਣ ਦੌਰਾਨ ਉਸ ਦੇ ਡੈਸ਼ ਬੋਰਡ ’ਚ ਮੌਜੂਦ ਇਕ ਪਿਸਤੌਲ 7.65 (.32 ਬੋਰ) ਬਰਾਮਦ ਕੀਤਾ ਗਿਆ, ਜਿਸ ਸਬੰਧੀ ਵਿਅਕਤੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਪਾਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਰਸਾਈਕਲ ਸਵਾਰ 3 ਵਿਅਕਤੀਆਂ ਨੇ ਨੌਜਵਾਨ ’ਤੇ ਕੀਤੀ ਤਾਬੜਤੋੜ ਫਾਇਰਿੰਗ
NEXT STORY