ਬਟਾਲਾ/ਨੌਸ਼ਹਿਰਾ ਮੱਝਾ ਸਿੰਘ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ ਅਤੇ ਪੁਲਸ ਦੀ ਸਾਂਝੀ ਰੇਡ ਟੀਮ ਨੇ ਰੇਡ ਦੌਰਾਨ ਸ਼ਰਾਬ ਦੀ ਭੱਠੀ ਸਮੇਤ 400 ਲੀਟਰ ਲਾਹਣ ਅਤੇ 30 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਐਕਸਾਈਜ਼ ਇੰਸਪੈਕਟਰ ਪੰਕਜ ਸ਼ਰਮਾ ਨੇ ਦੱਸਿਆ ਕਿ ਐਕਸਾਈਜ਼ ਈ. ਟੀ. ਓ. ਹੇਮੰਤ ਸ਼ਰਮਾ, ਐਕਸਾਈਜ਼ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਐੱਸ. ਐੱਚ. ਓ. ਥਾਣਾ ਸ੍ਰੀ ਹਰਗੋਬਿੰਦਪੁਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਸਰਕਲ ਇੰਚਾਰਜ ਸਾਬੀ, ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ’ਤੇ ਆਧਾਰਿਤ ਰੇਡ ਪਾਰਟੀ ਨੇ ਬਿਆਸ ਦਰਿਆ ਨੇੜੇ ਪਿੰਡਾਂ ’ਚ ਤਲਾਸ਼ੀ ਮੁਹਿੰਮ ਚਲਾਈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਈ ਇਜ਼ਰਾਇਲੀ ਔਰਤ ਨਾਲ ਹੋਇਆ ਵੱਡਾ ਕਾਂਡ
ਇਸ ਦੌਰਾਨ ਮਿਲੀ ਗੁਪਤ ਸੂਚਨਾ ’ਤੇ ਪਿੰਡ ਮੌਜਪੁਰ ਨੇੜੇ ਦਰਿਆ ਕੰਢੇ ਤੋਂ ਤਲਾਸ਼ੀ ਦੌਰਾਨ ਸ਼ਰਾਬ ਦੀ ਭੱਠੀ ਸਮੇਤ 1 ਪਲਾਸਟਿਕ ਡਰੱਮ, 1 ਲੋਹੇ ਦੇ ਡਰੱਮ ’ਚੋਂ 400 ਲਿਟਰ ਲਾਹਣ ਅਤੇ 1 ਸਿਲਵਰ ਕੰਟੇਨਰ ’ਚੋਂ 30 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਸਮੇਂ ਫੜੀ ਲਾਹਣ ਤੇ ਦੇਸੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ। ਇਸ ਮੌਕੇ ਦਲਜੀਤ, ਹਰਜੀਤ, ਸਿਪਾਹੀ ਮਨਦੀਪ, ਹੌਲਦਾਰ ਗਗਨ, ਹੌਲਦਾਰ ਨਰਿੰਦਰ, ਬਲਜੀਤ, ਮਾਸਟਰ, ਅਜੇ ਸਿੰਘ, ਅਮਰਜੀਤ ਖੰਡੋ, ਮੇਵਾ, ਅਮਰ, ਰਾਜਬੀਰ, ਗੋਲਡੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਰਸਤੇ 'ਚ ਰੋਕ ਕੇ ਕੀਤੀ ਬਹਿਸਬਾਜ਼ੀ, ਫ਼ਿਰ ਘਰ 'ਚ ਵੜ ਕੇ ਕੁੱਟਿਆ ਤੇ ਘਰ ਨੂੰ ਲਾ'ਤੀ ਅੱਗ
NEXT STORY