ਬਟਾਲਾ/ਘੁਮਾਣ (ਗੋਰਾਇਆ)- ਐਕਸਾਈਜ਼ ਵਿਭਾਗ ਨੇ ਰੇਡ ਦੌਰਾਨ 300 ਲੀਟਰ ਲਾਹਣ ਬਰਾਮਦ ਕੀਤੀ। ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਮੁੱਖ ਪ੍ਰਬੰਧਕ ਰਾਹੁਲ ਭੱਲਾ ਅਤੇ ਜੀ. ਐੱਮ. ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਅਤੇ ਪੁਲਸ ਟੀਮ ਨੇ ਪਿੰਡ ਰਾਜੂ ਬੇਲਾ ਨੇੜੇ ਬਿਆਸ ਦਰਿਆ ਢਾਬ ਕਿਨਾਰੇ ਤੋਂ ਤਲਾਸ਼ੀ ਦੌਰਾਨ 2 ਪਲਾਸਟਿਕ ਦੇ ਛੋਟੇ ਡਰੱਮ, 2 ਪਲਾਸਟਿਕ ਡੱਬਿਆਂ ’ਚੋਂ 300 ਲੀਟਰ ਲਾਹਣ ਕਰਕੇ ਸਬੰਧਤ ਥਾਣੇ ਵਿਚ ਅਣਪਛਾਤਿਆਂ ’ਤੇ ਕਾਰਵਾਈ ਆਰੰਭ ਕੀਤੀ ਗਈ। ਇਸ ਮੌਕੇ ਬੂਟਾ ਸਿੰਘ ਚਾਹਲ, ਏ. ਐੱਸ. ਆਈ. ਬਲਵਿੰਦਰ ਸਿੰਘ, ਹਰਜੀਤ, ਬਲਜੀਤ, ਸਰਕਲ ਇੰਚਾਰਜ ਸਾਬੀ, ਪੱਪੀ, ਅਜੇ ਕੁਮਾਰ, ਲਾਡੀ, ਗੋਲਡੀ, ਖਹਿਰਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਸੀਤ ਲਹਿਰ ਦਾ ਅਲਰਟ, ਹੋਵੇਗੀ ਬਰਸਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰਾਂਸਪੋਰਟ ਅਫਸਰ ਨੇ ਨੈਸ਼ਨਲ ਹਾਈਵੇਅ ’ਤੇ ਗੱਡੀਆਂ ਦੇ ਕੱਟੇ ਚਾਲਾਨ
NEXT STORY