ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਟਰਾਂਸਪੋਰਟ ਅਫਸਰ ਦਵਿੰਦਰ ਕੁਮਾਰ ਵੱਲੋਂ ਨੈਸ਼ਨਲ ਹਾਈਵੇਅ ਗੁਰਦਾਸਪੁਰ ’ਤੇ ਬਿਨਾਂ ਦਸਤਾਵੇਜ਼ ਓਵਰਲੋਡ ਗੱਡੀਆਂ ਦੇ ਚਲਾਨ ਕੱਟੇ ਗਏ ਹਨ। ਗੱਲਬਾਤ ਕਰਦਿਆਂ ਗੁਰਦਾਸਪੁਰ ਦੇ ਟਰਾਂਸਪੋਰਟ ਅਫਸਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇਂ ਤਿੰਨ ਦਿਨਾਂ ’ਚ 37 ਗੱਡੀਆਂ ਦੇ ਚਲਾਨ ਕੱਟੇ ਗਏ ਅਤੇ ਇਨ੍ਹਾਂ ਵਿਚੋਂ ਕੁਝ ਗੱਡੀਆਂ ਨੂੰ ਮੌਕੇ ’ਤੇ ਹੀ ਬੰਦ ਕਰ ਦਿੱਤਾ ਗਿਆ।
ਅਧਿਕਾਰੀ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ’ਤੇ ਜੇਕਰ ਕਿਸੇ ਵੀ ਗੱਡੀ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਅਜਿਹੇ ਵਾਹਨਾਂ ਦੇ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਆਖਿਆ ਕਿ ਨੈਸ਼ਨਲ ਹਾਈਵੇਅ 'ਤੇ ਆਪਣੀ ਗੱਡੀ ਨਾ ਰੋਕੋ ਅਤੇ ਇਕ ਸਾਈਡ 'ਤੇ ਗੱਡੀ ਰੋਕ ਕੇ ਉਸ ਦੇ ਚਾਰੇ ਇੰਡੀਕੇਟਰ ਚਲਾ ਕੇ ਰੱਖੋ ਤਾਂ ਜੋ ਕੋਈ ਵੱਡੀ ਸੜਕ ਦੁਰਘਟਨਾ ਨਾ ਹੋਵੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਟਰੱਕ, ਟਿੱਪਰ ਚਾਲਕ ਸੜਕ ਕਿਨਾਰੇ ਲਾਈਟਾਂ ਬੰਦ ਕਰਕੇ ਆਪਣੇ ਵਾਹਨ ਖੜੇ ਕਰ ਦਿੰਦੇ ਹਨ, ਜੋ ਕਿ ਸੜਕ ਹਾਦਸਿਆ ਦਾ ਕਾਰਨ ਬਣਦੇ ਹਨ। ਅਜਿਹੇ ਵਾਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਫਾਜ਼ਿਲਕਾ ਪੁਲਸ ਨੂੰ ਵੱਡੀ ਸਫ਼ਲਤਾ, ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਣੇ 4 ਗ੍ਰਿਫ਼ਤਾਰ
NEXT STORY