ਨਵੀਂ ਦਿੱਲੀ (ਏਜੰਸੀ)- ਇਥੇਨੌਲ ਸਪਲਾਈ ਸਾਲ (ਈ. ਐੱਸ. ਵਾਈ.) 2025-26 ਤਹਿਤ ਅਗਸਤ 2026 ਦੇ ਅੰਤ ਤੱਕ ਭਾਰਤ ’ਚ ਕੁੱਲ 895 ਕਰੋੜ ਲੀਟਰ ਇਥੇਨੌਲ ਦੀ ਸਪਲਾਈ ਹੋਈ ਹੈ। ਇਸ ’ਚ ਲੱਗਭਗ 70 ਫੀਸਦੀ ਹਿੱਸਾ ਅਨਾਜ ਆਧਾਰਿਤ ਫੀਡਸਟਾਕ ਤੋਂ ਆਇਆ ਹੈ। ਆਲ ਇੰਡੀਆ ਡਿਸਟਿਲਰਜ਼ ਐਸੋਸੀਏਸ਼ਨ (ਏ. ਆਈ. ਡੀ. ਏ.) ਵੱਲੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਕੁੱਲ ਸਪਲਾਈ ਤੈਅ ਕੀਤੇ ਗਏ 1,048 ਕਰੋੜ ਲੀਟਰ ਦੇ ਇਕਰਾਰਨਾਮੇ ਦਾ ਲੱਗਭਗ 85 ਫੀਸਦੀ ਹੈ।
ਏ. ਆਈ. ਡੀ. ਏ. ਅਨੁਸਾਰ ਅਗਸਤ ਦੇ ਅੰਤ ਤੱਕ ਕੁੱਲ 895 ਕਰੋੜ ਲੀਟਰ ਇਥੇਨੌਲ ਦੀ ਸਪਲਾਈ 624 ਕਰੋੜ ਲੀਟਰ ਅਨਾਜ ਆਧਾਰਿਤ ਸੋਮਿਆਂ ਤੋਂ ਪ੍ਰਾਪਤ ਹੋਈ, ਜਦਕਿ 271 ਕਰੋੜ ਲੀਟਰ ਖੰਡ ਆਧਾਰਿਤ ਫੀਡਸਟਾਕ ਤੋਂ ਆਈ।
ਅਨਾਜ ਆਧਾਰਿਤ ਸੋਮਿਆਂ ’ਚ ਮੱਕੀ ਸਭ ਤੋਂ ਵੱਡੀ ਯੋਗਦਾਨਕਰਤਾ ਰਹੀ। ਇਸ ਤੋਂ 345 ਕਰੋੜ ਲੀਟਰ ਇਥੇਨੌਲ ਦੀ ਸਪਲਾਈ ਹੋਈ। ਇਸ ਤੋਂ ਬਾਅਦ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ ਵਾਧੂ ਚੌਲਾਂ ਤੋਂ 214 ਕਰੋੜ ਲੀਟਰ ਅਤੇ ਖਰਾਬ ਹੋਏ ਅਨਾਜ ਤੋਂ 64 ਕਰੋੜ ਲੀਟਰ ਇਥੇਨੌਲ ਦੀ ਸਪਲਾਈ ਹੋਈ।
ਉੱਥੇ ਹੀ, ਖਾਂਡ ਆਧਾਰਿਤ ਫੀਡਸਟਾਕ ਤੋਂ ਅਗਸਤ ਦੇ ਅੰਤ ਤੱਕ ਕੁੱਲ 271 ਕਰੋੜ ਲੀਟਰ ਇਥੇਨੌਲ ਦੀ ਸਪਲਾਈ ਹੋਈ। ਇਸ ’ਚ ਗੰਨੇ ਦੇ ਰਸ ਤੋਂ 149 ਕਰੋੜ ਲੀਟਰ, ਬੀ-ਹੈਵੀ ਮੋਲਾਸਿਸ ਤੋਂ 107 ਕਰੋੜ ਲੀਟਰ ਅਤੇ ਸੀ-ਹੈਵੀ ਮੋਲਾਸਿਸ ਤੋਂ 15 ਕਰੋੜ ਲੀਟਰ ਇਥੇਨੌਲ ਸ਼ਾਮਲ ਹੈ।
ਪਾਕਿਸਤਾਨ ’ਚ ਬੈਠੇ ਹਾਫ਼ਿਜ਼ ਸਈਦ ਖ਼ਿਲਾਫ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਕਸ਼ਮੀਰ ’ਚ ਹਥਿਆਰ-ਪੈਸੇ ਭੇਜਣ ਦਾ ਦੋਸ਼
NEXT STORY