ਅੰਮ੍ਰਿਤਸਰ (ਸੰਜੀਵ)- ਥਾਣਾ ਬਿਆਸ ਦੀ ਪੁਲਸ ਨੇ ਦਹਿਸ਼ਤ ਫੈਲਾਉਣ ਦੀ ਨੀਅਤ ਨਾਲ ਹਵਾਈ ਫਾਈਰਿੰਗ ਕਰਨ ਵਾਲੇ ਜਤਿੰਦਰ ਸਿੰਘ, ਅਮਰਦੀਪ ਸਿੰਘ, ਰਣਜੀਤ ਸਿੰਘ, ਸਿਮਰਨ ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ 315 ਬੋਰ ਦੀ 1 ਰਾਈਫਲ, 45 ਬੋਰ ਦੀ 1 ਪਿਸਤੌਲ, 4 ਜ਼ਿੰਦਾ ਅਤੇ 7 ਚਲੇ ਹੋਏ ਕਾਰਤੂਸ ਬਰਾਮਦ ਕੀਤੇ। ਪੁਲਸ ਨੇ ਮੁਲਜ਼ਮਾਂ ਵਿਰੁੱਧ ਦਰਜ ਮਾਮਲੇ ’ਚ ਉਨ੍ਹਾਂ ਦੀ ਗ੍ਰਿਫਤਾਰੀ ਕਰ ਸਾਰਿਆਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ। ਪੁਲਸ ਨੂੰ ਇਨਪੁਟ ਸੀ ਕਿ 7 ਮਾਰਚ ਦੀ ਰਾਤ ਮੁਲਜ਼ਮਾਂ ਵੱਲੋਂ ਗਗਨਦੀਪ ਸਿੰਘ ਦੀ ਮੋਟਰ ’ਤੇ ਦਹਿਸ਼ਤ ਫੈਲਾਉਣ ਦੀ ਨੀਅਤ ਨਾਲ ਹਵਾਈ ਫਾਈਰਿੰਗ ਕੀਤੀ ਹੈ ਜਿਸ ’ਤੇ ਛਾਪੇਮਾਰੀ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛ ਗਿੱਛ ਕਰ ਰਹੀ ਹੈ
24 ਘੰਟਿਆਂ ਬਾਅਦ ਦਰਿਆ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫਿਰ ਗੁੱਜਰ ਭਾਈਚਾਰੇ ਨੇ ਕੀਤਾ...
NEXT STORY