ਗੁਰਦਾਸਪੁਰ (ਵਿਨੋਦ)- ਰੇਲਵੇ ਲਾਈਨ ਪਾਰ ਕਰਦਿਆਂ ਇਕ ਬਜ਼ੁਰਗ ਦੀ ਔਜਲਾ ਫਾਟਕ ਨੇੜੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਨੰਬਰ 54614 ਨਾਲ ਟਕਰਾਉਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਗੁਰਦਾਸਪੁਰ ਰੇਲਵੇ ਪੁਲਸ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਔਜਲਾ ਫਾਟਕ 68/16 ਨੇੜੇ ਬਜ਼ੁਰਗ ਉਸ ਸਮੇਂ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਦੀ ਲਪੇਟ ’ਚ ਆ ਗਿਆ ਜਦੋਂ ਉਹ ਲਾਈਨ ਪਾਰ ਕਰ ਰਿਹਾ ਸੀ। ਗੰਭੀਰ ਜ਼ਖਮੀ ਹਾਲਤ ’ਚ ਉਸ ਨੂੰ 108 ਨੰਬਰ ਐਬੂਲੈਂਸ ਬੁਲਾ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋ ਪਾਈ ਹੈ ਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ 72 ਘੰਟੇ ਲਈ ਰੱਖ ਦਿੱਤਾ ਗਿਆ ਹੈ। ਬਜ਼ੁਰਗ ਦੀ ਉਮਰ 80 ਸਾਲ ਦੇ ਕਰੀਬ ਲੱਗਦੀ ਹੈ।
ਸਾਈਬਰ ਕ੍ਰਾਈਮ ਦੀ ਵੱਡੀ ਸਫਲਤਾ, UP, ਬਿਹਾਰ, ਦਿੱਲੀ ਤੇ ਪੰਜਾਬ ਦੇ ਜ਼ਿਲ੍ਹਿਆਂ 'ਚੋਂ 219 ਮੋਬਾਇਲ ਫੋਨ ਕੀਤੇ ਟ੍ਰੇਸ
NEXT STORY