ਝਬਾਲ, ਬੀਡ਼ ਸਾਹਿਬ, (ਨਰਿੰਦਰ,ਲਾਲੂਘੁੰਮਣ,ਬਖਤਾਵਰ)- ਮੋਟਰਸਾਈਕਲ ’ਤੇ ਸਵਾਰ ਹੋ ਕੇ ਤਰਨਤਾਰਨ ਨੂੰ ਜਾ ਰਹੇ ਪਿੰਡ ਛਾਪਾ ਦੇ ਇਕ ਕਿਸਾਨ ਸੁਖਜਿੰਦਰ ਸਿੰਘ ਪੁੱਤਰ ਕਸ਼ਮੀਰ ਤੋਂ ਝਪਟਮਾਰ ਕੇ 55 ਹਜ਼ਾਰ ਰੁਪਏ ਖੋਹ ਕੇ ਦੋ ਨੌਜਵਾਨ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਛਾਪਾ ਵਾਸੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਆਪਣੇ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰੋਂ 55 ਹਜ਼ਾਰ ਜੋ ਉਸਨੇ ਆਪਣੇ ਕੁਡ਼ਤੇ ਦੀ ਸਾਈਡ ਵਾਲੀ ਜੇਬ ’ਚ ਪਾਏ ਸਨ, ਲੈ ਕੇ ਕਿਸੇ ਨੁੰੂ ਦੇਣ ਲਈ ਤਰਨਤਾਰਨ ਵਿਖੇ ਜਾ ਰਿਹਾ ਸੀ। ਜਦੋਂ ਉਹ ਝਬਾਲ ਦੇ ਅਗਲੇ ਪਾਸੇ ਮੋਡ਼ ਬਾਬਾ ਸਿਧਾਣਾ ਨੇਡ਼ੇ ਪਹੁੰਚਿਆ ਤਾਂ ਪਿੱਛੋਂ ਪਲਸਰ ਮੋਟਰਸਾਈਕਲ ’ਤੇ ਆਏ ਦੋ ਮੂੰਹ ਬੰਨ੍ਹੀ ਨੌਜਵਾਨਾਂ ਨੇ ਇਕ ਦਮ ਝਪਟ ਮਾਰ ਕੇ ਉਸ ਦੇ ਕੁਡ਼ਤੇ ਦੀ ਜੇਬ ’ਚੋਂ 55 ਹਜ਼ਾਰ ਕੱਢ ਕੇ ਫਰਾਰ ਹੋ ਗਏ, ਜਿਸ ਦੀ ਦਰਖਾਸਤ ਥਾਣਾ ਝਬਾਲ ਵਿਖੇ ਦੇ ਦਿੱਤੀ ਹੈ।
ਦੁਪਹਿਰ ਵੇਲੇ ਪੁਲਸ ਗਸ਼ਤ ਕੀਤੀ ਜਾਵੇਗੀ ਤੇਜ਼ : ਐੱਸ. ਐੱਚ. ਓ.
ਥਾਣਾ ਝਬਾਲ ਦੇ ਮੁਖੀ ਜੀਤ ਸਿੰਘ ਵਡ਼ੈਚ ਨੇ ਕਿਸਾਨ ਸੁਖਜਿੰਦਰਪਾਲ ਸਿੰਘ ਨਾਲ ਵਾਪਰੀ ਲੁੱਟ-ਖੋਹ ਦੀ ਘਟਨਾ ਦੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨ ਦੀ ਸ਼ਿਕਾਇਤ ਮਿਲਦਿਆਂ ਹੀ ਉਨ੍ਹਾਂ ਵਲੋਂ ਪੁਲਸ ਟੀਮਾਂ ਨੂੰ ਸ਼ੱਕੀ ਮੋਡ਼ਾਂ ਅਤੇ ਲਿੰਕ ਸਡ਼ਕਾਂ ’ਤੇ ਜਿੱਥੇ ਨਾਕਾਬੰਦੀ ਲਈ ਹਦਾਇਤਾਂ ਜ਼ਾਰੀ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਪੁਲਸ ਨਾਕਿਆਂ ਅਤੇ ਪੁਲਸ ਕੰਟਰੋਲ ਰੂਮ ’ਤੇ ਵਾਇਰਲੈਸ ਰਾਹੀਂ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਦਿਨਾਂ ’ਚ ਦੁਪਹਿਰ ਵੇਲੇ ਵੀ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾ ਸਕੇ।
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY