ਧਿਆਨਪੁਰ/ਕਾਲਾ ਅਫਗਾਨਾ (ਬਲਵਿੰਦਰ)-ਕਸਬਾ ਧਿਆਨਪੁਰ ਦੇ ਨਜ਼ਦੀਕੀ ਪਿੰਡ ਚੰਦੂ ਸੂਜਾ ਨਹਿਰ ’ਤੇ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਰ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪਿੰਡ ਖਜਾਨੇ ਕੋਟ ਦਾ ਅੰਗਰੇਜ਼ ਸਿੰਘ ਸਾਬਕਾ ਫੌਜੀ ਪੁੱਤਰ ਚੰਨਣ ਸਿੰਘ, ਜੋ ਕਿ ਆਪਣੇ ਪਿੰਡ ਨੂੰ ਨਹਿਰ ਚੰਦੂ ਸੂਜਾ ਪੁਲ ਰਾਹੀਂ ਜਾ ਰਿਹਾ ਸੀ, ਜਿਸ ਨੂੰ ਰਸਤੇ ਵਿਚ 2 ਨੌਜਵਾਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ, ਜਦੋਂ ਉਹ ਰੁਕਿਆ ਤਾਂ ਉਨ੍ਹਾਂ ਨੇ ਪਿਸਤੌਲ ਦੀ ਨੋਕ ’ਤੇ ਉਸ ਦਾ ਮੋਬਾਈਲ ਅਤੇ 60 ਹਜ਼ਾਰ ਰੁਪਏ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ, ਜਿਸ ਦੀ ਰਿਪੋਰਟ ਕਾਲਾ ਅਫਗਾਨਾ ਚੌਕੀ ’ਚ ਦਰਜ ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਜ਼ਿਕਰਯੋਗ ਹੈ ਕਿ ਨਹਿਰ ਦੇ ਪੁਲ ’ਤੇ ਬੀਤੇ ਦਿਨੀਂ ਹਰਜੀਤ ਸਿੰਘ ਵਾਸੀ ਗਿੱਲਾਂਵਾਲੀ ਤੋਂ ਨਕਦੀ ਖੋਹੀ ਸੀ ਅਤੇ ਕਸਬਾ ਧਿਆਨਪੁਰ ਦੇ ਇਕ ਫੇਰੀ ਲਾਉਣ ਵਾਲੇ ਤੋਂ ਵੀ ਨਕਦੀ ਖੋਹ ਲਈ ਸੀ। ਇਲਾਕੇ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਪੁਲ ’ਤੇ ਪੁਲਸ ਦਾ ਨਾਕਾ ਜ਼ਰੂਰ ਲਗਾਇਆ ਜਾਵੇ ਅਤੇ ਨਹਿਰ ਦੇ ਪੁਲ ਲਾਗੇ ਗਸ਼ਤ ਵਧਾਈ ਜਾਵੇ ਤਾਂ ਕਿ ਆਏ ਦਿਨ ਹੋਰ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪੈ ਸਕੇ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ’ਚੋਂ ਸਕੂਟਰੀ, ਸਾਈਕਲ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਵਾਲਾ ਕਾਬੂ
NEXT STORY