ਬਟਾਲਾ (ਸਾਹਿਲ, ਯੋਗੀ)- ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਹੈਰੋਇਨ ਬਰਾਮਦ ਕਰਦਿਆਂ 8 ਜਣਿਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਕੋਲੋਂ ਮਿਲੀ ਦੇ ਮੁਤਾਬਕ ਥਾਣਾ ਡੇਰਾ ਬਾਬਾਨਾਨਕ ਵਿਚ ਪੈਂਦੀ ਪੁਲਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਏ.ਐੱਸ.ਆਈ ਨੰਦ ਲਾਲ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਖੰਨਾ ਚਮਾਰਾਂ ਦੇ ਪੁਲ ਨਹਿਰ ਦੀ ਪੱਟੜੀ ਤੋਂ ਜਸ਼ਨਦੀਪ ਸਿੰਘ ਵਾਸੀ ਸ਼ਾਹਪੁਰ ਜਾਜਨ ਨੂੰ 4 ਗ੍ਰਾਮ, ਥਾਣਾ ਸਿਵਲ ਲਾਈਨ ਵਿਚ ਪੈਂਦੀ ਪੁਲਸ ਚੌਕੀ ਸਿੰਬਲ ਦੇ ਇੰਚਾਰਜ ਏ.ਐੱਸ.ਆਈ ਰਾਜਬੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸਾਗਰਪੁਰਾ ਸ਼ਮਸ਼ਾਨਘਾਟ ਨੇੜਿਓਂ ਰਿਸ਼ੀ ਵਾਸੀ ਸਿੰਬਲ ਚੌਕੀ ਬਟਾਲਾ ਨੂੰ 4 ਗ੍ਰਾਮ, ਥਾਣਾ ਸਿਟੀ ਦੇ ਐੱਸ.ਆਈ ਬਲਰਾਜ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਬੈਂਕ ਕਾਲੋਨੀ ਨੇੜਿਓਂ ਜਤਿੰਦਰ ਸਿੰਘ ਉਰਫ ਜੱਸ ਵਾਸੀ ਨਵੀਂ ਆਬਾਦੀ ਉਮਰਪੁਰਾ ਹਾਲ ਵਾਸੀ ਮਲਾਵੇ ਦੀ ਕੋਠੀ ਅਤੇ ਰਵਿੰਦਰ ਸਿੰਘ ਵਾਸੀ ਮਲਾਵੇ ਦੀ ਕੋਠੀ ਨੂੰ 5 ਗ੍ਰਾਮ ਅਤੇ ਥਾਣਾ ਘਣੀਏ ਕੇ ਬਾਂਗਰ ਦੇ ਏ.ਐੱਸ.ਆਈ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਨਹਿਰ ਪਿੰਡ ਜਾਂਗਲਾ ਤੋਂ ਆਕਾਸ਼ਦੀਪ ਸਿੰਘ ਵਾਸੀ ਜਾਂਗਲਾ ਨੂੰ 4 ਗ੍ਰਾਮ, ਥਾਣਾ ਕੋਟਲੀ ਸੂਰਤ ਮੱਲੀ ਦੇ ਏ.ਐੱਸ.ਆਈ ਸਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਨਜ਼ਦੀਕ ਪੁਲ ਡਰੇਨ ਰਣਸੀਕੇ ਤਲਾਂ ਤੋਂ ਇੰਦਰ ਰੰਧਾਵਾ ਉਰਫ ਲਾਡੀ ਵਾਸੀ ਬੱਲ ਥਾਣਾ ਡੇਰਾ ਬਾਬਾ ਨਾਨਕ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਸ ਮੁਤਾਬਕ ਉਕਤ ਸਾਰਿਆਂ ਖਿਲਾਫ ਇਨਾਂ ਨਾਲ ਸਬੰਧਤ ਉਪਰੋਕਤ ਵੱਖ-ਵੱਖ ਥਾਣਿਆਂ ਵਿਚ ਅਲੱਗ-ਅਲੱਗ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
ਇਸੇ ਤਰਾਂ, ਥਾਣਾ ਕਾਦੀਆਂ ਦੇ ਏ.ਐੱਸ.ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਨਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਪੀ.ਡਬਲਯੂ.ਡੀ ਰੈੱਸਟ ਹਾਊਸ ਭੰਗਵਾਂ ਰੋਡ ਕਾਦੀਆਂ ਤੋਂ ਹਰਮਨਪ੍ਰੀਤ ਸਿੰਘ ਉਰਫ ਰਿੱਕੀ ਵਾਸੀ ਕੋਟ ਟੋਡਰ ਮੱਲ ਨੂੰ ਕਾਬੂ ਕਰਕੇ ਇਸ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਇਸ ਵਲੋਂ ਮੌਕੇ ’ਤੇ ਕੀਤੇ ਫਰਦ ਇੰਕਸਾਫ ’ਤੇ ਰੋਬਨਪ੍ਰੀਤ ਵਾਸੀ ਵਾਲਮੀਕਿ ਮੁਹੱਲਾ ਕਾਦੀਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿÁਆ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਖਿਲਾਫ ਥਾਣਾ ਕਾਦੀਆਂ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਨਸ਼ੀਲੀਆਂ ਗੋਲੀਆਂ ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ 6 ਮੁਲਜ਼ਮ ਕਾਬੂ
NEXT STORY