ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ) : ਪੁਲਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਦੇ ਮੁਹੱਲਾ ਨਵੀਂ ਆਬਾਦੀ ਵਿਖੇ ਇਕ ਆਲਟੋ ਗੱਡੀ 'ਚ ਸਵਾਰ 4 ਅਣਪਛਾਤੇ ਲੁਟੇਰਿਆਂ ਵੱਲੋ ਪਿਸਤੌਲ ਦੀ ਨੋਕ 'ਤੇ 3 ਵਿਅਕਤੀਆਂ ਕੋਲੋਂ 8 ਹਜ਼ਾਰ ਦੀ ਨਕਦੀ ਸਮੇਤ 3 ਮੋਬਾਇਲ ਫੋਨ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਹਨ ਲਾਲ, ਵਿੱਕੀ ਅਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਆਪਣੇ ਘਰ ਵਾਲੀ ਗਲੀ ਸਾਹਮਣੇ ਬਾਬੇ ਪੀਰ ਦੀ ਜਗ੍ਹਾ ਵਾਲੇ ਮੋੜ 'ਤੇ ਗੱਲਾਂ-ਬਾਤਾਂ ਕਰ ਰਹੇ ਸਨ ਤਾਂ ਅਚਾਨਕ ਸਿਵਲ ਹਸਪਤਾਲ ਵਾਲੀ ਸਾਈਡ ਤੋਂ ਇਕ ਸਿਲਵਰ ਆਲਟੋ ਕਾਰ ਵਿਚ 4 ਨੌਜਵਾਨ ਆਏ। ਉਨ੍ਹਾਂ 'ਚੋਂ ਇਕ ਦੇ ਹੱਥ ਵਿਚ ਪਿਸਤੌਲ ਸੀ ਤੇ ਬਾਕੀਆਂ ਨੇ ਦਾਤਰ ਫੜੇ ਹੋਏ ਸਨ।
ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ
ਉਨ੍ਹਾਂ ਆਉਦਿਆਂ ਹੀ ਸਾਡੇ 'ਤੇ ਦਾਤਰਾਂ ਨਾਲ ਵਾਰ ਕਰ ਦਿੱਤੇ ਅਤੇ ਉਨ੍ਹਾਂ 'ਚੋਂ ਇਕ ਨੇ ਪਿਸਤੌਲ ਤਾਣ ਕੇ ਕਿਹਾ ਕਿ ਜੋ ਕੁਝ ਵੀ ਹੈ ਬਾਹਰ ਕੱਢ ਦਿਉ। ਸਾਡੇ ਕੋਲੋਂ 8 ਹਜ਼ਾਰ ਦੀ ਨਕਦੀ ਸਣੇ 3 ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਇਸ ਸੰਬੰਧੀ ਥਾਣਾ ਮੁਖੀ ਬਹਿਰਾਮਪੁਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ 4 ਅਣਛਪਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ 'ਚ ਲਗਾਤਾਰ ਲੁੱਟ-ਖੋਹ ਦੀ ਘਟਨਾਵਾਂ ਹੋਣ ਕਾਰਨ ਲੋਕਾਂ ਦੇ ਮਨਾਂ ਵਿਚ ਚੋਰਾਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਲਾਕੇ 'ਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ SBS ਨਗਰ ਦੀਆਂ ਮੰਡੀਆਂ 'ਚ ਹੋਏ ਟੈਂਡਰ ਘਪਲਿਆਂ ਦੇ ਮਾਮਲੇ 'ਚ ਇਕ ਹੋਰ ਭਗੌੜਾ ਕਾਬੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗ਼ਰੀਬੀ ਦੂਰ ਕਰਨ ਲਈ 14 ਸਾਲ ਪਹਿਲਾਂ ਛੱਡਿਆ ਸੀ ਘਰ, ਹੁਣ ਵਿਦੇਸ਼ੋਂ ਆਈ ਖ਼ਬਰ ਨੇ ਸੁੰਨ ਕੀਤਾ ਪਰਿਵਾਰ
NEXT STORY