ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) - ਬਹਾਵਲਪੁਰ ’ਚ ਇਕ ਹਿੰਦੂ ਜਨਾਨੀ ’ਤੇ ਚੋਰੀ ਦਾ ਝੂਠਾ ਦੋਸ਼ ਲਗਾ ਕੇ ਉਸ ਨਾਲ ਮਾਰਕੁੱਟ ਕਰਨ ਦਾ ਮਾਮਲਾ ਗਰਮਾ ਗਿਆ ਹੈ। ਕੁੱਟਮਾਰ ਕਾਰਨ ਜ਼ਖ਼ਮੀ ਹੋਈ ਹਿੰਦੂ ਜਨਾਨੀ ਨੂੰ ਜਦੋਂ ਲੋਕ ਇਲਾਜ ਲਈ ਇਕ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਵੀ ਹਿੰਦੂ ਜਨਾਨੀ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਅਨੁਸਾਰ ਬਹਾਵਲਪੁਰ ਦੇ ਇਲਾਕਾ ਜਜਮਾਨ ਵਿਚ ਰਹਿਣ ਵਾਲੀ ਹਿੰਦੂ ਜਨਾਨੀ ਸ਼ਾਂਤੀ ਦੇਵੀ ਇਲਾਕੇ ’ਚ ਇਕ ਮੁਸਲਿਮ ਪਰਿਵਾਰ ਦੇ ਘਰ ’ਚ ਨੌਕਰਾਣੀ ਦਾ ਕੰਮ ਕਰਦੀ ਸੀ। ਡਾਕਟਰ ਵਲੋਂ ਇਲਾਜ ਤੋਂ ਨਾ ਕਰਨ ’ਤੇ ਹਿੰਦੂ ਫਿਰਕੇ ਦੇ ਲੋਕ ਸ਼ਾਂਤੀ ਦੇਵੀ ਨੂੰ ਲੈ ਕੇ ਬਹਾਵਲਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਅਤੇ ਧਰਨਾ ਲੱਗਾ ਦਿੱਤਾ। ਡਿਪਟੀ ਕਮਿਸ਼ਨਰ ਨੇ ਧਰਨਾ ਦੇਣ ਵਾਲਿਆਂ ਦੀ ਪਹਿਲਾਂ ਤਾਂ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਪਰ ਜਦ ਮਾਮਲਾ ਵੱਧ ਗਿਆ ਤਾਂ ਉਨ੍ਹਾਂ ਨੇ ਲੋਕਾਂ ਨੂੰ ਆਪਣੀ ਮੰਗ ਦੱਸਣ ਨੂੰ ਕਿਹਾ। ਬਾਅਦ ਵਿਚ ਡਿਪਟੀ ਕਮਿਸ਼ਨਰ ਨੇ ਦੋਸ਼ੀ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਅਤੇ ਪੁਲਸ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ।
ਭੇਤਭਰੇ ਹਾਲਾਤ ’ਚ ਸੜਕ ਕਿਨਾਰੇ ਪਈ ਹੋਈ ਮਿਲੀ ਅਧਿਆਪਕ ਦੀ ਲਾਸ਼, ਫੈਲੀ ਸਨਸਨੀ
NEXT STORY