ਤਰਨਤਾਰਨ (ਰਮਨ)- ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖ਼ੇਤਰ 'ਚ ਦਸਤਕ ਦੇਣ ਦੀਆਂ ਗਤੀਵਿਧੀਆਂ ਰੁੱਕ ਨਹੀਂ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਫਿਰ ਤੋਂ ਮਿਲੀ ਜਦੋਂ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖ਼ੇਤਰ 'ਚ ਦਸਤਕ ਦੇ ਦਿੱਤੀ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ.ਪੀ ਧਰਮਾਂ ਦੇ ਪਿੱਲਰ ਨੰਬਰ 137/04 ਰਾਹੀਂ ਬੀਤੀ ਰਾਤ 09.00 ਵਜੇ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ 'ਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ ਗਈ, ਜਿਸ ਤੋਂ ਬਾਅਦ ਸਰਹੱਦ ਉਪਰ ਤੈਨਾਤ ਬੀ.ਐੱਸ.ਐੱਫ਼ ਦੀ 103 ਬਟਾਲੀਅਨ ਵੱਲੋਂ ਹਰਕਤ 'ਚ ਆ ਗਈ। ਕਰੀਬ 3 ਮਿੰਟ ਡਰੋਨ ਭਾਰਤੀ ਖ਼ੇਤਰ 'ਚ ਘੁੰਮਦਾ ਰਿਹਾ ਅਤੇ ਬਾਅਦ 'ਚ ਪਾਕਿਸਤਾਨ ਪਰਤ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪਿਆ ਛਰਾਟੇਦਾਰ ਮੀਂਹ, ਸ੍ਰੀ ਦਰਬਾਰ ਸਾਹਿਬ ਦਾ ਦੇਖੋ ਮਨਮੋਹਕ ਨਜ਼ਾਰਾ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਸ ਅਤੇ ਬੀ.ਐੱਸ.ਐੱਫ਼ ਵੱਲੋਂ ਸ਼ੱਕੀ ਇਲਾਕਿਆਂ ਨੂੰ ਸੀਲ ਕਰਦੇ ਹੋਏ ਸਰਹੱਦ ਨੇੜੇ ਦੇ ਸਾਰੇ ਇਲਾਕੇ ਵਿਚ ਤਲਾਸ਼ੀ ਅਭਿਆਨ ਜਾਰੀ ਹੈ।
ਇਹ ਵੀ ਪੜ੍ਹੋ- ਨੌਜਵਾਨ ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ, ਗੁਪਤ ਅੰਗ 'ਤੇ ਲਾਇਆ ਕਰੰਟ, ਹੈਰਾਨ ਕਰੇਗਾ ਪੂਰਾ ਮਾਮਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰਵਾਲੀ ਤੇ ਬੱਚੇ ਨੂੰ ਪਤੀ ਨੇ ਕੁੱਟ ਕੇ ਕੱਢਿਆ ਬਾਹਰ, ਕਹਿੰਦਾ ਨਹੀਂ ਰੱਖਣੀ, ਪਤਨੀ ਨੇ ਦੱਸੀ ਹੱਡਬੀਤੀ
NEXT STORY