ਗੁਰਦਾਸਪੁਰ (ਹਰਮਨ)- ਅਜੋਕੇ ਸਮੇਂ ਵਿੱਚ ਠੱਗਾਂ ਵੱਲੋਂ ਲੋਕਾਂ ਨੂੰ ਲੁੱਟਣ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਭਾਗ ਸਿੰਘ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਚਲਾਕ ਗਾਹਕ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਮਾਲਕ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਗਾ ਕੇ ਫ਼ਰਾਰ ਹੋ ਗਿਆ। ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਭਾਗ ਸਿੰਘ ਰੋਡ 'ਤੇ ਸਥਿਤ ਕਪੂਰ ਇਲੈਕਟ੍ਰੋਨਿਕਸ ਦੇ ਨਾਲ ਉਸ ਦੀ ਦੁਕਾਨ ਹੈ ਜਿਥੇ ਕਰੀਬ 50 ਤੋਂ 60 ਸਾਲ ਦੀ ਉਮਰ ਦਾ ਸਿੱਖ ਵਿਅਕਤੀ ਮੋਟਰਸਾਈਕਲ 'ਤੇ ਆਇਆ। ਉਸ ਨੇ ਦੁਕਾਨ ਤੋਂ ਇਕ ਹੋਮ ਥਿਏਟਰ ਅਤੇ ਇੱਕ ਇੰਡਕਸ਼ਨ ਕੁੱਕਰ ਪਸੰਦ ਕੀਤਾ।
ਇਹ ਵੀ ਪੜ੍ਹੋ- ਪੰਜਾਬ ’ਚ ਕੈਂਸਰ ਨੂੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
ਦੁਕਾਨਦਾਰ ਨੇ ਗਾਹਕ ਦੇ ਕਹਿਣ 'ਤੇ ਸਾਮਾਨ ਪੈਕ ਕਰ ਦਿੱਤਾ, ਜਿਸ ਦੀ ਕੁੱਲ ਕੀਮਤ 13,800 ਰੁਪਏ ਬਣੀ। ਸਾਮਾਨ ਪੈਕ ਹੋਣ ਤੋਂ ਬਾਅਦ ਉਸ ਵਿਅਕਤੀ ਨੇ ਦੁਕਾਨਦਾਰ ਨੂੰ ਕਿਹਾ ਕਿ ਉਹ ਸਾਮਾਨ ਮੋਟਰਸਾਈਕਲ 'ਤੇ ਬੰਨ੍ਹ ਕੇ ਆਉਂਦਾ ਹੈ ਤੇ ਫਿਰ ਪੈਸਿਆਂ ਦੀ ਅਦਾਇਗੀ ਕਰੇਗਾ ਪਰ ਜਿਵੇਂ ਹੀ ਦੁਕਾਨਦਾਰ ਦਾ ਧਿਆਨ ਭਟਕਿਆ, ਉਹ ਵਿਅਕਤੀ ਪੈਸੇ ਦੇਣ ਦੀ ਬਜਾਏ ਸਾਮਾਨ ਸਮੇਤ ਮੋਟਰਸਾਈਕਲ 'ਤੇ ਤੇਜ਼ੀ ਨਾਲ ਉੱਥੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਦੁਕਾਨਦਾਰ ਵਿਜੇ ਕਪੂਰ ਅਨੁਸਾਰ ਉਸ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਦੁਕਾਨਦਾਰ ਵੱਲੋਂ ਹੁਣ ਆਲੇ-ਦੁਆਲੇ ਦੀਆਂ ਦੁਕਾਨਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੀ ਪਹਿਚਾਣ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਪੰਜਾਬ ’ਚ ਕੈਂਸਰ ਨੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
NEXT STORY