ਅੰਮ੍ਰਿਤਸਰ (ਛੀਨਾ)- ਪੰਜਾਬ ’ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾ ਦਾ ਐਲਾਨ ਹੋਣ ਦੇ ਨਾਲ ਹੀ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੇ ਕਮਰਕੱਸੇ ਕਰ ਲਏ ਹਨ। ਅੱਜ ਇਸ ਮੁੱਦੇ ਨੂੰ ਲੈ ਕੇ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੇ 4 ਵਾਰਡਾਂ ਦੇ ਮੋਹਤਬਰਾਂ ਤੇ ਸਮੱਰਥਕਾਂ ਨਾਲ ਮੀਟਿੰਗ ਕਰਕੇ ਚੋਣ ਲੜਨ ਸਬੰਧੀ ਉਨ੍ਹਾਂ ਦੇ ਵਿਚਾਰ ਸੁਣੇ। ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆ ਨੇ ਆਖਿਆ ਕਿ ‘ਆਪ’ ਹਾਈਕਮਾਨ ਹਲਕਾ ਦੱਖਣੀ ’ਚ ਚੋਣਾ ਲੜਨ ਲਈ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਤੇ ਤਲਬੀਰ ਸਿੰਘ ਗਿੱਲ ਦੇ ਸਮੱਰਥਕਾਂ ’ਚ ਬਰਾਬਰ ਦੀਆਂ ਟਿਕਟਾਂ ਦੀ ਵੰਡ ਕਰੇ ਤਾਂ ਜੋ ਟਿਕਟਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਫਸਾਦ ਪੈਦਾ ਨਾ ਹੋਵੇ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫ਼ੈਸਲਾ
ਉਨ੍ਹਾਂ ਕਿਹਾ ਕਿ ਤਲਬੀਰ ਸਿੰਘ ਗਿੱਲ ਬਿਨਾਂ ਸ਼ਰਤ ਪਾਰਟੀ ਨਾਲ ਜੁੜੇ ਸਨ, ਜਿਨ੍ਹਾਂ ਨੇ ਲੋਕ ਸਭਾ ਚੋਣਾ ਦੌਰਾਨ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਹਲਕਾ ਦੱਖਣੀ ’ਚੋਂ ਸਭ ਤੋਂ ਵੱਧ ਲੀਡ ਦਿਵਾ ਕੇ ਹਲਕੇ ’ਚ ਆਪਣੇ ਅਸਰ ਰਸੂਖ ਦਾ ਸਬੂਤ ਦਿੱਤਾ ਸੀ ਪਰ ‘ਆਪ’ ਦੀ ਲੋਕਲ ਲੀਡਰਸ਼ਿਪ ਵਲੋਂ ਤਲਬੀਰ ਗਿੱਲ ਨੂੰ ਪਾਰਟੀ ਗਤੀਵਿਧੀਆਂ ’ਚ ਸ਼ਮੂਲੀਅਤ ਨੂੰ ਲੈ ਕੇ ਲਗਾਤਾਰ ਅਣਗੋਲਿਆ ਕੀਤੇ ਜਾਣ ਨਾਲ ਉਨ੍ਹਾਂ (ਗਿੱਲ) ਦੇ ਸਮੱਰਥਕਾਂ ’ਚ ਭਾਰੀ ਰੋਸ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਇਸ ਮੌਕੇ ’ਤੇ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮੈਂ ਆਪਣੇ ਸਮੂਹ ਸਾਥੀਆਂ ਦਾ ਰਿਣੀ ਹਾਂ ਜਿਹੜੇ ਹਮੇਸ਼ਾਂ ਮੇਰੇ ਨਾਲ ਚਟਾਨ ਦੀ ਤਰ੍ਹਾਂ ਡੱਟ ਕੇ ਖੜਦੇ ਹਨ ਤੇ ਨਗਰ ਨਿਗਮ ਚੋਣਾ ਲੜਨ ਦਾ ਫੈਸਲਾ ਵੀ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਕੀਤਾ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਹਲਕਾ ਦੱਖਣੀ ’ਚ ਤਲਬੀਰ ਸਿੰਘ ਗਿੱਲ ਧੜੇ ਦੇ ਸਮੱਰਥਕ ਵੀ ਚੋਣਾ ਲੜਨ ਲਈ ਪੂਰੀਆਂ ਤਿਆਰੀਆਂ ਕਰ ਚੁੱਕੇ ਹਨ, ਜੇਕਰ ‘ਆਪ’ ਹਾਈਕਮਾਨ ਨੇ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਝਰ ਤੇ ਤਲਬੀਰ ਸਿੰਘ ਗਿੱਲ ਧੜੇ ’ਚ ਸੂਝਬੂਝ ਨਾਲ ਟਿਕਟਾਂ ਦੀ ਵੰਡ ਨਾ ਕੀਤੀ ਤਾਂ ਚੋਣਾ ’ਚ ‘ਆਪ’ ਦੇ ਆਗੂ ਅਤੇ ਵਰਕਰ ਇਕ ਦੂਜੇ ਦੇ ਸਾਹਮਣੇ ਚੋਣ ਮੈਦਾਨ ’ਚ ਡੱਟ ਸਕਦੇ ਹਨ, ਜਿਸ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫ਼ੈਸਲਾ
NEXT STORY