ਅੰਮ੍ਰਿਤਸਰ- ਬੀਤੇ ਦਿਨੀਂ ਇਕ ਪਾਰਟੀ 'ਚ ਪੁਲਸ ਮੁਲਾਜ਼ਮਾਂ ਦੀ ਦੜੇ-ਸੱਟੇ ਦੇ ਮੁਲਜ਼ਮ ਕਮਲ ਬੋਰੀ ਨਾਲ ਨੱਚਣ-ਗਾਉਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਨੂੰ ਲੈ ਕੇ ਅੰਮ੍ਰਿਤਸਰ ਸਿਟੀ ਪੁਲਸ ਦੇ ਪੰਜ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ ਤੋਂ ਇਕ ਦਿਨ ਬਾਅਦ ਇਕ ਹੋਰ ਫੋਟੋ ਸਾਹਮਣੇ ਆਈ ਹੈ, ਜੋ ਕਥਿਤ ਤੌਰ 'ਤੇ ਉਸੇ ਪਾਰਟੀ ਵਿੱਚ ਲਈ ਗਈ ਸੀ, ਜਿਸ ਵਿੱਚ ਇੱਕ ਵਧੀਕ ਡਿਪਟੀ ਕਮਿਸ਼ਨਰ ADCP ਵੀ ਸ਼ਾਮਲ ਸੀ। ਜੋ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਤਾਇਨਾਤ ਹੈ।
ਇਹ ਵੀ ਪੜ੍ਹੋ- ਸਰਹੱਦ ਪਾਰ: ਹਨੇਰੀ ਕਾਰਨ ਡਿੱਗੇ ਦਰੱਖਤ ਦੀ ਮਾਲਕੀ ਨੂੰ ਲੈ ਕੇ 2 ਪਰਿਵਾਰਾਂ ’ਚ ਗੋਲੀਬਾਰੀ, 4 ਭਰਾਵਾਂ ਦੀ ਮੌਤ
ਤਸਵੀਰ 'ਚ ਏਡੀਸੀਪੀ (ਡਿਟੈਕਟਿਵ) ਹਰਜੀਤ ਸਿੰਘ ਧਾਲੀਵਾਲ ਗੈਂਗਸਟਰ ਕਮਲ ਕੁਮਾਰ ਉਰਫ਼ ਬੋਰੀ ਦੇ ਕੋਲ ਇਕ ਮੇਜ਼ 'ਤੇ ਬੈਠੇ ਦਿਖਾਈ ਦੇ ਰਹੇ ਹਨ। ਬੋਰੀ ਖ਼ਿਲਾਫ਼ ਕਤਲ ਅਤੇ ਕਤਲ ਦੀ ਕੋਸ਼ਿਸ਼ ਸਮੇਤ 18 ਅਪਰਾਧਿਕ ਮਾਮਲੇ ਦਰਜ ਹਨ। ਪਾਰਟੀ ਦੇ ਮੇਜ਼ਬਾਨ ਪਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਦੇ ਪ੍ਰਧਾਨ ਕੁਮਾਰ ਦਰਸ਼ਨ ਵੀ ਮੇਜ਼ ’ਤੇ ਨਜ਼ਰ ਆਏ। ਏਡੀਸੀਪੀ ਤੋਂ ਇਲਾਵਾ ਡਿਪਟੀ ਪੁਲਸ ਕਮਿਸ਼ਨਰ (ਡੀਸੀਪੀ, ਕਾਨੂੰਨ ਵਿਵਸਥਾ) ਪਰਮਿੰਦਰ ਸਿੰਘ ਭੰਡਾਲ ਵੀ ਸ਼ੱਕ ਦੇ ਘੇਰੇ 'ਚ ਹਨ। ਇਕ ਪੁਲਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਧਾਲੀਵਾਲ ਤੋਂ ਇਲਾਵਾ ਡੀਸੀਪੀ ਭੰਡਾਲ ਵੀ ਪਾਰਟੀ 'ਚ ਸ਼ਾਮਲ ਹੋਏ। ਜਿਸ ਦੀ ਜਾਂਚ ਕੀਤੀ ਗਈ ਤਾਂ ਧਾਲੀਵਾਲ ਨੇ ਆਪਣੇ ਸੰਸਕਰਣ ਲਈ ਵਾਰ-ਵਾਰ ਕਾਲਾਂ ਅਤੇ ਟੈਕਸਟ ਸੁਨੇਹਿਆਂ ਦਾ ਜਵਾਬ ਨਹੀਂ ਦਿੱਤਾ। ਭੰਡਾਲ ਨੇ ਕਿਹਾ ਕਿ ਮੈਂ ਪਾਰਟੀ 'ਚ ਸ਼ਾਮਲ ਨਹੀਂ ਹੋਇਆ। ਜੇਕਰ ਮੈਂ ਸ਼ਾਮਲ ਸੀ ਤਾਂ ਵੀਡੀਓ ਤੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪੁਲਸ ਕਮਿਸ਼ਨਰ (ਸੀਪੀ) ਨੌਨਿਹਾਲ ਸਿੰਘ ਨੇ ਕਿਹਾ ਕਿ ਡੀਸੀਪੀ ਵਿਰੁੱਧ ਅਤੇ ਧਾਲੀਵਾਲ ਦੀ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਨੌਜਵਾਨ ਪੁੱਤ ਦੀ ਮੌਤ
ਇਸ ਤੋਂ ਇਲਾਵਾ ਪਾਰਟੀ ਵਿਚ ਦਿਖਾਈ ਦੇਣ ਵਾਲੇ ਪੰਜ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹੇ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀਐੱਸਪੀ) ਸੰਜੀਵ ਕੁਮਾਰ ਅਤੇ ਪਰਵੇਸ਼ ਚੋਪੜਾ ਕਥਿਤ ਤੌਰ 'ਤੇ ਵੀਡੀਓ ਵਿਚ ਵੀ ਦਿਖਾਈ ਦਿੱਤੇ ਸਨ, ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਡੀ.ਐੱਸ.ਪੀ ਸੰਜੀਵ ਕੁਮਾਰ ਨੂੰ ਅਜਨਾਲਾ ਤੋਂ ਬਦਲ ਕੇ ਮਾਨਸਾ ਅਤੇ ਡੀ.ਐੱਸ.ਪੀ ਪਰਵੇਜ਼ ਚੋਪੜਾ ਨੂੰ ਸਬ ਡਵੀਜ਼ਨ ਅਟਾਰੀ ਤੋਂ ਬਦਲ ਕੇ ਬਠਿੰਡਾ ਭੇਜਿਆ ਗਿਆ । ਪਾਰਟੀ ਤੋਂ 2 ਦਿਨ ਬਾਅਦ ਹੀ ਗੈਂਗਸਟਰ ਨੇ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਝਗੜੇ ਤੋਂ ਬਾਅਦ ਸਿਟੀ ਪੁਲਸ ਨੇ ਗੈਂਗਸਟਰ ਬੋਰੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੇ ਖ਼ਿਲਾਫ਼ ਘੱਟੋ-ਘੱਟ 18 ਅਪਰਾਧਿਕ ਮਾਮਲੇ ਦਰਜ ਹਨ। ਹਾਲਾਂਕਿ, ਜਿਸ ਮਾਮਲੇ ਵਿੱਚ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੋਰੀ 'ਤੇ ਤਾਜ਼ਾ ਮਾਮਲਾ ਹੈ ਕਿ ਉਸ ਨੇ ਵਿਨੋਦ ਕੁਮਾਰ ਸਮਰਾ ਨਾਮਕ ਵਿਅਕਤੀ 'ਤੇ ਹਮਲਾ ਕੀਤਾ ਸੀ, ਜੋ ਕਿ ਪਾਰਟੀ ਤੋਂ ਦੋ ਦਿਨ ਬਾਅਦ 9 ਅਗਸਤ ਨੂੰ ਹੋਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਗੈਂਗਸਟਰ ਨੇ ਛਾਉਣੀ ਖੇਤਰ ਵਿੱਚ ਉਸ ਦਾ ਘਰ ਹੜੱਪ ਲਿਆ ਸੀ, ਜਿਸ ’ਤੇ ਉਸ ਨੇ ਕੇਸ ਦਰਜ ਕਰਵਾਇਆ ਸੀ। 9 ਅਗਸਤ ਨੂੰ ਬੋਰੀ ਅਤੇ ਉਸ ਦੇ ਸਾਥੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਬੰਦੂਕ ਦੀ ਨੋਕ 'ਤੇ ਕੇਸ ਵਾਪਸ ਲੈਣ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ- ਨਸ਼ਾ ਵਿਰੋਧੀ ਕਮੇਟੀ ਵੱਲੋਂ ਨਸ਼ੇੜੀ ਕਾਬੂ, ਨਸ਼ੇ ਕਰਦਿਆਂ ਦੀ ਵੀਡੀਓ ਹੋਈ ਸੀ ਵਾਇਰਲ
ਜਾਣਕਾਰੀ ਮੁਤਾਬਕ ਸਮਰਾ ਦੀ ਸ਼ਿਕਾਇਤ 'ਤੇ ਗੈਂਗਸਟਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਸ ਨੂੰ ਨਿਰਪੱਖ ਜਾਂਚ ਲਈ ਸੀ.ਪੀ. ਕੋਲ ਪਹੁੰਚ ਕਰਨੀ ਪਈ। ਗੈਂਗਸਟਰ ਸਮੇਤ ਅੱਠ ਹੋਰਾਂ ਖ਼ਿਲਾਫ਼ ਹੁਣ ਛਾਉਣੀ ਪੁਲਸ ਸਟੇਸ਼ਨ 'ਚ ਭਾਰਤੀ ਦੰਡਾਵਲੀ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਏਡੀਸੀਪੀ-ਸਿਟੀ 3 ਅਭਿਮਨਿਊ ਰਾਣਾ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੋਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਜੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬੋਰੀ ਪੁਲਸ ਰਿਕਾਰਡ 'ਚ ਇੱਕ ਸ਼੍ਰੇਣੀ-ਏ ਦਾ ਗੈਂਗਸਟਰ ਹੈ। 2014 'ਚ ਉਸ ਵਿਰੁੱਧ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੇ ਅੰਮ੍ਰਿਤਸਰ ਥਾਣੇ ਵਿੱਚ ਇਕ ਕੇਸ ਦਰਜ ਕੀਤਾ ਗਿਆ ਸੀ, ਜਿਸ 'ਚ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਇਕ ਸਹਿ-ਦੋਸ਼ੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਪਾਰ: ਹਨੇਰੀ ਕਾਰਨ ਡਿੱਗੇ ਦਰੱਖਤ ਦੀ ਮਾਲਕੀ ਨੂੰ ਲੈ ਕੇ 2 ਪਰਿਵਾਰਾਂ ’ਚ ਗੋਲੀਬਾਰੀ, 4 ਭਰਾਵਾਂ ਦੀ ਮੌਤ
NEXT STORY