ਮਲੋਟ (ਜੁਨੇਜਾ)- ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਵੱਡੇ ਦਾਅਵਿਆਂ 'ਤੇ ਪੁਲਸ ਵੱਲੋਂ ਕੀਤੀ ਜਾ ਰਹੀ ਵੱਡੀ ਕਾਰਵਾਈ ਦੇ ਬਾਵਜੂਦ ਨੌਜਵਾਨਾਂ ਵਿਚ ਨਸ਼ੇ ਦੇ ਸੇਵਨ ਨੂੰ ਲੈ ਕੇ ਠੱਲ ਨਹੀਂ ਪੈ ਰਹੀ। ਤਾਜ਼ਾ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਦਾ ਹੈ ਜਿਸ ਵਿਚ ਰਾਤ ਦੇ ਵਕਤ ਸਰਿੰਜਾਂ ਹੱਥ ’ਚ ਫੜ੍ਹੀ ਨਸ਼ੇ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਤਿੰਨ ਨੌਜਵਾਨਾਂ ਨੂੰ ਕੁਝ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਹੈ। ਵੀਡੀਓ ਵਿਚ ਕਾਬੂ ਆਏ ਨਸ਼ੇੜੀਆਂ ਵੱਲੋਂ ਜਿਥੇ ਆਪਣੇ ਨਾਮ ਪਤੇ ਦੱਸੇ ਜਾ ਰਹੇ ਹਨ, ਇਹ ਵੀ ਦੱਸਿਆ ਜਾ ਰਿਹਾ ਹੈ ਉਹ ਨਸ਼ਾ ਕਿਥੋਂ ਲੈ ਕੇ ਆਉਂਦੇ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਨੌਜਵਾਨ ਪੁੱਤ ਦੀ ਮੌਤ
ਇਸ ਸਬੰਧੀ ਪਿੰਡ ਝੋਰੜ ਦੀ ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਬੀਰਬਲ ਸਿੰਘ ਨੇ ਦੱਸਿਆ ਕਿ ਬੀਤੀ 4 ਦਿਨ ਪਹਿਲਾਂ ਇਕ ਰਾਤ ਨੂੰ ਪਿੰਡ ਔਲਖ ਦੀ ਅਨਾਜ ਮੰਡੀ ਵਿਚੋਂ ਤਿੰਨ ਨੌਜਵਾਨਾਂ ਨੂੰ ਸਰਿੰਜਾਂ ਸਮੇਤ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕੀਤਾ। ਜਿਸ ਦੀ ਵੀਡੀਓ ਵੀ ਬਣਾਈ ਗਈ ਸੀ। ਉਕਤ ਤਿੰਨੋਂ ਨੌਜਵਾਨ ਗਿੱਦੜਬਾਹਾ ਥਾਣੇ ਦੇ ਪਿੰਡ ਕੁਰਾਈਵਾਲਾ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਤਿਹਾਸਕ ਕਿਲ੍ਹੇ ਬਣਨਗੇ ਸੈਰ ਸਪਾਟੇ ਦਾ ਕੇਂਦਰ, ਇਹ ਸ਼ਹਿਰ ਬਣੇਗਾ ਵੈਡਿੰਗ ਡੈਸਟੀਨੇਸ਼ਨ
ਕਾਬੂ ਨੌਜਵਾਨਾਂ ਨੇ ਔਲਖ ਦੇ ਇਕ ਨਸ਼ਾ ਵੇਚਣ ਵਾਲੇ ਦਾ ਨਾਮ ਲੈ ਕੇ ਦੱਸਿਆ ਕਿ ਉਹ ਚਿੱਟਾ ਉਸ ਵਿਅਕਤੀ ਕੋਲੋਂ ਲੈ ਕੇ ਆਏ ਹਨ। ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਨੂੰ ਸ਼ਿਕਵਾ ਹੈ ਕਿ ਪੁਲਸ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਕਿ ਕਾਬੂ ਕੀਤੇ ਗਏ ਨਸ਼ੇੜੀਆਂ ਨੂੰ ਫੜ੍ਹ ਕੇ ਲਿਜਾਇਆ ਜਾਵੇ ਪਰ ਦੇਰ ਤੱਕ ਇੰਤਜ਼ਾਰ ਦੇ ਬਾਵਜੂਦ ਪੁਲਸ ਨਹੀਂ ਪੁੱਜੀ। ਜਿਸ ਤੋਂ ਬਾਅਦ ਨਿਰਾਸ਼ ਹੋ ਕੇ ਨਸ਼ਾ ਵਿਰੋਧੀ ਕਮੇਟੀ ਨੇ ਫੜ੍ਹੇ ਗਏ ਨੌਜਵਾਨਾਂ ਨੂੰ ਉਨ੍ਹਾਂ ਦੇ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਉਧਰ ਉਕਤ ਮਾਮਲੇ ਸਬੰਧੀ ਡੀ.ਐੱਸ.ਪੀ. ਮਲੋਟ ਫਤਿਹ ਸਿੰਘ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਣਕਾਰੀ ਲੈ ਕੇ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਧ ਦੇ ਭੇਸ ’ਚ ਦਾਖਲ ਹੋਏ ਲੁਟੇਰੇ ਕਰ ਗਏ ਵੱਡਾ ਕਾਂਡ, ਪਿੱਛੋਂ ਪੂਰੇ ਪਿੰਡ ਨੇ ਲਿਆ ਸਖ਼ਤ ਫ਼ੈਸਲਾ
NEXT STORY