ਅਜਨਾਲਾ (ਬਾਠ)- ਹਲਕਾ ਅਜਨਾਲਾ ਦੇ ਸਰਹੱਦੀ ਪਿੰਡਾਂ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਂਸਲੇ ਇੱਥੋਂ ਤੱਕ ਬੁਲੰਦ ਨਜ਼ਰ ਆਏ ਜਦੋਂ ਦਿਨ ਦਿਹਾੜੇ ਗ਼ੈਰ-ਕਾਨੂੰਨੀ ਰੇਤ ਦੀਆਂ ਖੱਡਾਂ ਬਣਾ ਕੇ ਵੱਡੇ ਟਿੱਪਰਾਂ ਅਤੇ ਟਰੱਕਾਂ ’ਚ ਰੇਤ ਲੋਡ ਕਰ ਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ ਅਤੇ ਨਾਲ ਜਗਾੜੂ ਘੜੁਕਿਆਂ ’ਚ ਰੇਤ ਲੋਡ ਕਰ ਕੇ ਪਿੰਡ ਚੱਕ ਡੋਗਰਾਂ ਦੇ ਸਰਕਾਰੀ ਫੋਕਲ ਪੁਆਇੰਟ ਦੀ ਸਰਕਾਰੀ ਗਰਾਉਂਡ ਵਿਚ ਡੰਪ ਕੀਤੀ ਜਾ ਰਹੀ ਹੈ, ਜਿਸ ਨੂੰ ਵੱਡੇ ਟਿੱਪਰਾਂ ਵਿਚ ਲੋਡ ਕਰ ਕੇ ਰਾਤ ਦੇ ਹਨੇਰੇ ਵਿਚ ਵੇਚਣ ਲਈ ਲਿਜਾਇਆ ਜਾ ਸਕੇ।
ਸਾਰੰਗਦੇਵ, ਖਾਨਵਾਲ, ਰਾਏਪੁਰ ਕਲਾਂ ਤੇ ਸਾਹੋਵਾਲ ਪਿੰਡਾਂ ’ਚ ਰੇਤ ਮਾਫੀਆ ਦਾ ਕਬਜ਼ਾ
ਇਸ ਸਬੰਧੀ ਜਦੋਂ ਉਕਤ ਏਰੀਏ ਦਾ ਦੌਰਾ ਕੀਤਾ ਗਿਆ ਤਾਂ ਪਾਇਆ ਗਿਆ ਕਿ ਪਿੰਡ ਸਾਹੋਵਾਲ, ਸਾਰੰਗਦੇਵ, ਖਾਨਵਾਲ ਤੇ ਰਾਏਪੁਰ ਕਲਾਂ ’ਚ ਕਥਿਤ ਰੇਤ ਮਾਫੀਆ ਵੱਲੋਂ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਇਹ ਰੇਤ ਮਾਫੀਆ ਰਾਤ ਦੇ ਹਨੇਰੇ ਵਿਚ ਪਿੰਡਾਂ ਥਾਣੀ ਹੁੰਦਾ ਹੋਇਆ ਵਾਇਆ ਅਜਨਾਲਾ, ਅੰਮ੍ਰਿਤਸਰ ਤੱਕ ਰੇਤ ਦੀ ਢੋਆ ਢੁਆਈ ਕਰਦਾ ਸੀ। ਪਰ ਹੁਣ ਬੀਤੇ ਕੁਝ ਦਿਨਾਂ ਤੋਂ ਰੇਤ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਬਿਨਾਂ ਕਿਸੇ ਡਰ ਜਾਂ ਭੈਅ ਦੇ ਦਿਨ ਵੇਲੇ ਹੀ ਵੱਡੀ ਪੱਧਰ ’ਤੇ ਟਿੱਪਰਾਂ ਰਾਹੀਂ ਗੈਰ ਕਾਨੂੰਨੀ ਰੇਤ ਦੀ ਢੋਆ ਢੁਆਈ ਕਰ ਰਹੇ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਝਾੜਿਆ ਪੱਲਾ
ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨਾਂ ਨੇ ਪੱਲਾ ਝਾੜਦਿਆਂ ਇਹ ਕਿਹਾ ਕਿ ਉਹਨਾਂ ਹੁਣ ਤੱਕ ਕਈ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀਆਂ ਲਿਖਤੀ ਦਰਖਾਸਤਾਂ ਥਾਣਾ ਅਜਨਾਲਾ ਨੂੰ ਦਿੱਤੀਆਂ ਹਨ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਸਹੀ ਢੰਗ ਨਾਲ ਅਮਲ ’ਚ ਨਹੀਂ ਲਿਆਂਦੀ ਜਾ ਰਹੀ ਜਿਸ ਕਾਰਨ ਕਥਿਤ ਰੇਤ ਮਾਫੀਆ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ।
ਡੀ. ਐੱਸ. ਪੀ. ਗੁਰਵਿੰਦਰ ਨੇ ਨਹੀਂ ਚੁੱਕਿਆ ਫੋਨ
ਇਸ ਸਬੰਧੀ ਜਦੋਂ ਥਾਣਾ ਅਜਨਾਲਾ ਦੇ ਡੀ. ਐੱਸ. ਪੀ. ਗੁਰਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਆਪਣਾ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਜਿਸ ਕਰ ਕੇ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।
ਇਹ ਵੀ ਪੜ੍ਹੋ- ਪੰਜਾਬ 'ਚੋਂ ਵੱਡੇ ਭਰਾ ਕੋਲ ਕੈਨੇਡਾ ਗਏ ਛੋਟੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ, ਪਰਿਵਾਰ 'ਚ ਛਾਇਆ ਮਾਤਮ
ਐੱਸ. ਐੱਚ. ਓ. ਸਤਪਾਲ ਸੀ. ਐੱਮ. ਸਾਹਿਬ ਦੇ ਪ੍ਰੋਗਰਾਮ ਵਿਚ ਬਿਜੀ
ਇਸ ਸਬੰਧੀ ਜਦੋਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸੀ. ਐੱਮ. ਸਾਹਿਬ ਦੇ ਪ੍ਰੋਗਰਾਮ ਵਿਚ ਵਿਅਸਥ ਹੋਣ ਦੀ ਗੱਲ ਕਰਦਿਆਂ ਕਿਸੇ ਹੋਰ ਮੁਲਾਜ਼ਮ ਦੀ ਡਿਊਟੀ ਲਗਾਉਣ ਦਾ ਭਰੋਸਾ ਦਿੱਤਾ ਪਰ ਖ਼ਬਰ ਲਿਖੇ ਜਾਣ ਤੱਕ ਅਜਨਾਲਾ ਥਾਣਾ ਦੀ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਨਜ਼ਰ ਨਹੀਂ ਆਈ ਜਿਸ ਨਾਲ ਰੇਤ ਮਾਫੀਏ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾ ਸਕਦਾ ਹੋਵੇ।
ਪੁਲਸ ਨਹੀਂ ਕਰਦੀ ਬਣਦੀ ਕਾਰਵਾਈ
ਉਪਰੋਕਤ ਸਾਰੀ ਘਟਨਾ ਦੇ ਬਾਰੇ ਜਾਣਕਾਰੀ ਦਿੰਦਿਆਂ ਇਕ ਮਾਈਨਿੰਗ ਵਿਭਾਗ ਦੇ ਅਫਸਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਵੱਲੋਂ ਬਾਈ ਨੇਮ ਲਿਖਤੀ ਰੂਪ ਵਿਚ ਥਾਣਾ ਅਜਨਾਲਾ ਦੀ ਪੁਲਸ ਨੂੰ ਕਈ ਵਾਰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦਾ ਬਾਇਓਡਾਟਾ ਦਿੱਤਾ ਜਾ ਚੁੱਕਾ ਹੈ ਪਰ ਸਬੰਧਤ ਰੇਤ ਮਾਫੀਏ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਪੁਖਤਾ ਰੂਪ ’ਚ ਅਮਲ ’ਚ ਨਹੀਂ ਲਿਆਂਦੀ ਜਾ ਰਹੀ ਸਗੋਂ ਅਜਨਾਲਾ ਥਾਣਾ ਦੀ ਪੁਲਸ ਵੱਲੋਂ ਜੋ ਕਾਰਵਾਈ ਇਨ੍ਹਾਂ ਗੈਰ ਕਾਨੂੰਨੀ ਰੇਤ ਦੀ ਢੁਆ ਢਵਾਈ ਕਰਨ ਵਾਲੇ ਲੋਕਾਂ ਅਤੇ ਟਰੱਕਾਂ ਉੱਪਰ ਕੀਤੀ ਜਾਂਦੀ ਹੈ ਉਸ ਨਾਲ ਉਹ ਅਗਲੇ ਦਿਨ ਹੀ ਜ਼ਮਾਨਤ ਲੈ ਕੇ ਫਿਰ ਦਿਨ ਢਲਦੇ ਹੀ ਗੈਰ ਕਾਨੂੰਨੀ ਮਾਈਨਿੰਗ ਵਿਚ ਰੁਝ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਇੱਥੋਂ ਤੱਕ ਵੀ ਪਤਾ ਲੱਗਾ ਹੈ ਕਿ ਥਾਣਾ ਅਜਨਾਲਾ ਪੁਲਸ ਦੇ ਕੁਝ ਅਧਿਕਾਰੀਆਂ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਕੋਲੋਂ 3 ਤੋਂ 5 ਹਜ਼ਾਰ ਪਰ ਰੇਤ ਦਾ ਟਿੱਪਰ ਲਿਆ ਜਾਂਦਾ ਹੈ ਜਿਸ ਨਾਲ ਉਹ ਸਾਰੰਗਦੇਵ, ਖਾਨਵਾਲ, ਸਾਹੋਵਾਲ ਰਾਏਪੁਰ ਕਲਾਂ, ਮਲਕਪੁਰ, ਧੰਗਈ ਸਮੇਤ ਹੋਰ ਸਰਹੱਦੀ ਪਿੰਡਾਂ ਚੋਂ ਨਾਜਾਇਜ਼ ਮਾਈਨਿੰਗ ਕਰ ਕੇ ਅਜਨਾਲਾ ਸ਼ਹਿਰ ਪਾਰ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਹਨ ਚੋਰ ਕੋਲੋਂ ਪੁਲਸ ਰਿਮਾਂਡ ਦੌਰਾਨ ਬਰਾਮਦ ਕੀਤੇ 7 ਮੋਟਰਸਾਈਕਲ
NEXT STORY