ਅੰਮ੍ਰਿਤਸਰ (ਜਸ਼ਨ)-ਫਿਰੋਜ਼ਪੁਰ ਮੰਡਲ ’ਚ ਸਾਰਾ ਟਿਕਟ ਚੈਕਿੰਗ ਸਟਾਫ਼ ਹੁਣ ਯਾਤਰੀਆਂ ਤੋਂ ਭੁਗਤਾਨ ਡਿਜੀਟਲ ਤਰੀਕੇ ਨਾਲ ਲਵੇਗਾ। ਇਸ ਮਕਸਦ ਲਈ ਹੈਂਡ-ਹੈਲਡ ਟਰਮੀਨਲ ਨੂੰ ਯੂ. ਪੀ. ਆਈ. ਕਿਊ. ਆਰ. ਕੋਡ ਨਾਲ ਲਿੰਕ ਕਰ ਦਿੱਤਾ ਗਿਆ ਹੈ। ਹੁਣ ਰੇਲ ਯਾਤਰੀ ਟ੍ਰੇਨ ’ਚ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਕੇ ਟਿਕਟ ਚੈਕਿੰਗ ਸਟਾਫ਼ ਨੂੰ ਡਿਜੀਟਲ ਭੁਗਤਾਨ ਕਰ ਰਹੇ ਹਨ।
ਇਸ ਪ੍ਰਣਾਲੀ ਨਾਲ ਯਾਤਰੀਆਂ ਨੂੰ ਛੋਟੇ ਨੋਟਾਂ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲ ਰਹੀ ਹੈ। ਜੇਕਰ ਕਿਸੇ ਯਾਤਰੀ ਕੋਲ ਨਕਦੀ ਮੌਜੂਦ ਨਾ ਹੋਵੇ, ਤਾਂ ਵੀ ਉਹ ਕਿਸੇ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਗੇ। ਸਾਰੇ ਲੈਣ-ਦੇਣ ਦਾ ਡਿਜੀਟਲ ਰਿਕਾਰਡ ਸੁਰੱਖਿਅਤ ਰਹੇਗਾ, ਜਿਸ ਨਾਲ ਪਾਰਦਰਸ਼ਤਾ ਵਧੇਗੀ ਅਤੇ ਪ੍ਰਣਾਲੀ ਹੋਰ ਸੁਚੱਜੀ ਬਣੇਗੀ। ਮੰਡਲ ’ਚ ਕੰਮ ਕਰਦੇ ਕਰੀਬ 375 ਟਿਕਟ ਚੈਕਿੰਗ ਸਟਾਫ਼ ਮੈਂਬਰਾਂ ਨੂੰ ਇਹ ਹੈਂਡ-ਹੈਲਡ ਟਰਮੀਨਲ ਮੁਹੱਈਆ ਕਰਵਾ ਦਿੱਤੇ ਗਏ ਹਨ। ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪਹਿਲ ਰੇਲ ਯਾਤਰੀਆਂ ਦੀ ਸਹੂਲਤ ਵਧਾਉਣ ਅਤੇ ਰੇਲ ਸੇਵਾਵਾਂ ਨੂੰ ਹੋਰ ਆਧੁਨਿਕ ਤੇ ਪਾਰਦਰਸ਼ੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3 ਲੱਖ ਦੀ ਮਾਰੀ ਠੱਗੀ, ਕੇਸ ਦਰਜ
NEXT STORY