ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਅਲਕੋਹਲ, ਡਰੱਗ ਮਨੀ ਤੇ ਮੋਬਾਈਲ ਬਰਾਮਦ ਕਰਦਿਆਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਬਿਜਲੀਵਾਲ ਦੇ ਬਾਹਰਵਾਰ ਫਿਰਨੀ ’ਤੇ ਪੁੱਜੇ ਤਾਂ ਗੁਪਤ ਸੂਚਨਾ ਮਿਲੀ ਕਿ ਗੁਰਮੀਤ ਕੌਰ ਪਤਨੀ ਸਵ. ਦਰਸ਼ਨ ਸਿੰਘ ਵਾਸੀ ਪਿੰਡ ਬਿਜਲੀਵਾਲ ਜ਼ਹਿਰੀਲੀ ਸ਼ਰਾਬ ਤਿਆਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਵੇਚਦੀ ਹੈ। ਇਸ ਦੇ ਤੁਰੰਤ ਬਾਅਦ ਉਨ੍ਹਾਂ ਉਕਤ ਔਰਤ ਦੇ ਘਰ ਲੇਡੀ ਕਾਂਸਟੇਬਲ ਜਸਦੀਪ ਕੌਰ ਸਮੇਤ ਜਾ ਕੇ ਚੈਕਿੰਗ ਕੀਤੀ ਤਾਂ ਉਕਤ ਔਰਤ ਪੁਲਸ ਨੂੰ ਦੇਖ ਕੇ ਕਮਰੇ ਅੰਦਰ ਚਲੀ ਗਈ ਅਤੇ ਇਕ ਪਲਾਸਟਿਕ ਕੇਨੀ ਚੁੱਕ ਕੇ ਲੁਕਾਉਂਦੇ ਸਮੇਂ ਗੁਰਮੀਤ ਕੌਰ ਨੂੰ ਉਕਤ ਲੇਡੀ ਕਾਂਸਟੇਬਲ ਨੇ ਗ੍ਰਿਫਤਾਰ ਕਰਕੇ ਉਸ ਕੋਲੋਂ 970 ਰੁਪਏ ਭਾਰਤੀ ਕਰੰਸੀ ਤੇ ਇਕ ਨੋਕੀਆ ਕੰਪਨੀ ਦਾ ਸਿੰਪਲ ਮੋਬਾਈਲ ਬਰਾਮਦ ਕੀਤਾ। ਉਕਤ ਪੈਸੇ ਉਕਤ ਔਰਤ ਨੇ ਅਲਕੋਹਲ ਸ਼ਰਾਬ ਵੇਚ ਕੇ ਇਕੱਠੇ ਕੀਤੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਮੁਫਤ ਅਨਾਜ ਲੈਣ ਵਾਲੇ ਲੋਕਾਂ ਲਈ ਖ਼ਤਰੇ ਦੀ ਘੰਟੀ, ਪੋਰਟਲ 'ਚੋਂ ਡਿਲੀਟ ਹੋਣਗੇ ਨਾਂ
ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਦੌਰਾਨੇ ਪੁੱਛਗਿਛ ਉਕਤ ਔਰਤ ਨੇ ਮੰਨਿਆ ਕਿ ਉਸ ਨੂੰ ਇਹ ਸ਼ਰਾਬ ਪ੍ਰੇਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਦਮੋਦਰ ਸਪਲਾਈ ਕਰਦਾ ਹੈ, ਜਿਸ ਉਕਤ ਵਿਅਕਤੀ ਨੂੰ ਮੁਕੱਦਮਾ ਵਿਚ ਨਾਮਜ਼ਦ ਕੀਤਾ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਪਿੰਡ ਦਮੋਦਰ ਵਿਖੇ ਪੁਲਸ ਪਾਰਟੀ ਜਾ ਰਹੀ ਸੀ ਕਿ ਰਸਤੇ ਵਿਚ ਪ੍ਰੇਮ ਸਿੰਘ ਨੂੰ ਇਸਦੇ ਮੋਟਰਸਾਈਕਲ ’ਤੇ ਸਮੇਤ ਅਲਕੋਹਲ ਕਾਬੂ ਕੀਤਾ, ਜੋ 9000 ਮਿ.ਲੀ ਬਰਾਮਦ ਹੋਈ ਅਤੇ ਇਸ ਦੀ ਤਲਾਸ਼ੀ ਲੈਣ ’ਤੇ ਇਸ ਕੋਲੋਂ ਅਲਕੋਹਲ ਸੇਲ ਦੇ ਪੈਸੇ 4560 ਰੁਪਏ ਭਾਰਤੀ ਕਰੰਸੀ ਤੇ ਇਕ ਨੋਕੀਆ ਕੰਪਨੀ ਦਾ ਸਿੰਪਲ ਮੋਬਾਈਲ ਵੀ ਬਰਾਮਦ ਕੀਤਾ। ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਪ੍ਰੇਮ ਸਿੰਘ ਨੇ ਪੁੱਛਗਿਛ ਦੌਰਾਨ ਪੁਲਸ ਅੱਗੇ ਫਰਦ ਇੰਕਸਾਫ ਕੀਤਾ ਕਿ ਉਹ ਫੁੰਮਣ ਸਿੰਘ ਵਾਸੀ ਪਿੰਡ ਡੋਗਰ ਕੋਲੋਂ ਅਲਕੋਹਲ ਸ਼ਰਾਬ ਲਿਆ ਕੇ ਵੇਚਦਾ ਹੈ, ਜਿਸ ’ਤੇ ਉਕਤ ਮਾਮਲੇ ਵਿਚ ਫੁੰਮਣ ਨੂੰ ਮਾਮਲੇ ’ਚ ਨਾਮਜ਼ਦ ਕਰ ਦਿੱਤਾ ਹੈ ਅਤੇ ਉਕਤ ਤਿੰਨਾਂ ਖਿਲਾਫ ਥਾਣਾ ਕਿਲਾ ਲਾਲ ਸਿੰਘ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਥੋੜ੍ਹੀ ਦੇਰ 'ਚ ਅਚਾਨਕ ਬਦਲੇਗਾ ਮੌਸਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰਮੀ ਤੋਂ ਰਾਹਤ ਪਾਉਣ ਲਈ ਜਾਨ ਦਾਅ ’ਤੇ ਲਾ ਕੇ ਨਹਾ ਰਹੇ ਨੌਜਵਾਨ
NEXT STORY