ਅੰਮ੍ਰਿਤਸਰ (ਅਵਦੇਸ਼) : ਥਾਣਾ ਰਾਮ ਬਾਗ ਦੀ ਪੁਲਸ ਵਲੋਂ ਗੈਮਬਲਿੰਗ ਐਕਟ ਤਹਿਤ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਮ ਬਾਗ ਦੇ ਏ.ਐੱਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਕੋਲੋਂ ਜਾਂਚ ਦੌਰਾਨ 1 ਲੱਖ 1 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਕਾਰਤਿਕ, ਸੱਜਣ, ਸੁਨੀਲ ਕੁਮਾਰ, ਕਰਨ ਰਾਜ, ਸਚਿਨ, ਸੂਰਜ, ਗੌਰਵ, ਕੁਨਾਲ, ਸ਼ਿਵ ਕੁਮਾਰ, ਵਿਸ਼ਾਲ ਜਸਪਾਲ, ਅਮਨਦੀਪ, ਹਰਿੰਦਰ, ਗੌਰਵ, ਹਰਪ੍ਰੀਤ ਤੇ ਵਰਿੰਦਰ ਵਜੋਂ ਹੋਈ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਦੇ ਸ਼ਰਧਾਲੂ ਵਲੋਂ ਸੋਨੇ ਦਾ ਚੌਰ ਸਾਹਿਬ ਭੇਟ
NEXT STORY