ਅੰਮ੍ਰਿਤਸਰ (ਅਨਿਲ) - ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਸਕੂਲ ’ਚ ਬਿਨਾਂ ਵਜ੍ਹਾ ਮੁਲਜ਼ਮਾਂ ਵਲੋਂ ਦਾਖ਼ਲ ਹੋ ਕੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਰਾਮਬਾਗ ਅਧੀਨ ਪੁਲਸ ਚੌਕੀ ਬੱਸ ਸਟੈਂਡ ਵਿਚ ਤਾਇਨਾਤ ਏ. ਐੱਸ. ਆਈ. ਸਕੱਤਰ ਸਿੰਘ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਸ਼ਮਾ ਨੇ ਦੱਸਿਆ ਕਿ 11 ਅਪ੍ਰੈਲ ਨੂੰ ਆਰ. ਆਰ. ਕਾਂਵੈਂਟ ਸਕੂਲ ਰਾਣੀ ਬਾਜ਼ਾਰ ਸ਼ਰੀਫਪੁਰਾ ਵਿਚ ਸੀ ਕਿ ਅਚਾਨਕ ਮੁਲਜ਼ਮ ਸੰਜਮ ਅਤੇ ਪ੍ਰਿਆਂਸ਼ੂ ਪੁੱਤਰ ਰਾਜੀਵ ਸੇਠੀ ਨੇ ਬਿਨਾਂ ਵਜ੍ਹਾ ਸਕੂਲ ਵਿਚ ਆ ਕੇ ਉਨ੍ਹਾਂ ਦੇ ਭਤੀਜੇ ਕ੍ਰਿਸ਼ਨਾ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨਾਲ ਸੁਮਿਤ, ਰੋਹਿਤ, ਸਾਹਿਲ ਅਤੇ 10 ਅਣਪਛਾਤੇ ਵਿਅਕਤੀ ਵੀ ਸਨ।
ਇਸ ਦੌਰਾਨ ਉਸ ਦਾ ਭਰਾ ਦੀਪਾ ਅਤੇ ਭੈਣ ਮੰਜੂ ਝਗੜੇ ਨੂੰ ਰੋਕਣ ਲਈ ਪੁੱਜੇ। ਉਸ ਤੋਂ ਬਾਅਦ ਉਹ ਸਾਰੇ ਲੋਕ ਸ਼ਰੀਫਪੁਰਾ ਵਿਚ ਚਲੇ ਗਏ। ਸਾਰੇ ਮੁਲਜ਼ਮ ਜਿਨ੍ਹਾਂ ਦੇ ਹੱਥਾਂ ਵਿਚ ਡੰਡੇ, ਲਾਠੀਆਂ ਸੀ, ਉਨ੍ਹਾਂ ਨੇ ਉਕਤ ਲੋਕਾਂ ਦੇ ਘਰ ਦਾਖਲ ਹੋ ਕੇ ਗਾਲੀਆਂ ਦਿੰਦੇ ਹੋਏ ਭਤੀਜੇ ਵਿਸ਼ਾਲ ’ਤੇ ਬੁਰੀ ਤਰ੍ਹਾਂ ਸਿਰ ’ਤੇ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਘਰ ਦੇ ਸਾਰੇ ਮੈਂਬਰੋਂ ਨੂੰ ਵੀ ਲਾਠੀਆਂ ਅਤੇ ਡੰਡਿਆਂ ਨਾਲ ਮਾਰਕੁੱਟ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵਕੀਲ ਸੰਦੀਪ ਗੋਰਸੀ ’ਤੇ ਹੋਇਆ ਜਾਨਲੇਵਾ ਹਮਲਾ
NEXT STORY