ਅੰਮ੍ਰਿਤਸਰ- ਅੱਜ ਅੰਮ੍ਰਿਤਸਰ ਵਿੱਚ ਹੋਈ ਤੇਜ਼ ਬਰਸਾਤ ਨੇ ਸ਼ਹਿਰ ਵਾਸੀਆਂ ਨੂੰ ਗਰਮੀ ਦੀ ਤਪਸ਼ ਤੋਂ ਵੱਡੀ ਰਾਹਤ ਦਿੱਤੀ। ਇਸ ਦੌਰਾਨ ਅਚਾਨਕ ਹੋਈ ਠੰਡੀ ਬੂੰਦਾਂ ਦੀ ਬਰਖਾ ਨੇ ਮੌਸਮ ਨੂੰ ਖ਼ੂਬ ਸੁਹਾਵਣਾ ਬਣਾ ਦਿੱਤਾ। ਸਾਉਣ ਦੇ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਨ੍ਹਾਂ ਬਰਸਾਤਾਂ ਨੇ ਪੰਜਾਬ 'ਚ ਮੌਸਮ ਦੀ ਰੁੱਤ ਨੂੰ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ


ਇਸ ਬਰਸਾਤ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਈਆਂ ਤਸਵੀਰਾਂ ਨੇ ਹਰ ਕਿਸੇ ਦਾ ਮਨ ਮੋਹ ਲਿਆ। ਮੀਂਹ ਦੀਆਂ ਬੂੰਦਾਂ ਵਿੱਚ ਭਿੱਜਦੇ ਹੋਏ ਸ਼ਰਧਾਲੂ ਜਦੋਂ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ। ਸੁਹਾਵਨਾ ਮੌਸਮ ਵੇਖ ਲੋਕਾਂ ਨੇ ਆਨੰਦ ਮਾਨਿਆ ਅਤੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ। ਸੋਸ਼ਲ ਮੀਡੀਆ 'ਤੇ ਵੀ ਇਹ ਅਲੌਕਿਕ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਦੀ ਹਲਕੀ ਤੇ ਤੇਜ਼ ਬਰਸਾਤ ਜਾਰੀ ਰਹਿ ਸਕਦੀ ਹੈ। ਇਸ ਨਾਲ ਨਾ ਸਿਰਫ਼ ਗਰਮੀ ਘਟੇਗੀ, ਸਗੋਂ ਖੇਤੀਬਾੜੀ ਲਈ ਵੀ ਇਹ ਬਰਸਾਤ ਲਾਭਕਾਰੀ ਸਾਬਤ ਹੋਵੇਗੀ।

ਇਹ ਵੀ ਪੜ੍ਹੋ- ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਲੋਕਾਂ ਨੂੰ ਅੱਜ ਸ਼ਾਮ ਨੂੰ ਮਿਲੇਗਾ ਵੱਡਾ ਤੋਹਫ਼ਾ, ਮਾਨ ਸਰਕਾਰ ਨੇ ਲਿਆ ਅਹਿਮ ਫ਼ੈਸਲਾ (ਵੀਡੀਓ)
NEXT STORY