ਅੰਮ੍ਰਿਤਸਰ (ਮਮਤਾ) - ਖ਼ਾਲਸਾ ਕਾਲਜ ਦੇ ਗਰਲਜ਼ ਹੋਸਟਲ ’ਚ ਅਰਦਾਸ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਧਾਰਮਿਕ ਸਮਾਗਮ ’ਚ ਹੋਸਟਲ ਦੀਆਂ ਸਮੂਹ ਵਿਦਿਆਰਥਣਾਂ ਨੇ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ, ਜਿਸ ਉਪਰੰਤ ਉਨ੍ਹਾਂ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਿੰ. ਡਾ. ਮਹਿਲ ਸਿੰਘ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਗੁਰਬਾਣੀ ਸਾਨੂੰ ਉੱਚੇ ਆਚਰਣ ਵੱਲ ਲਿਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ’ਚ ਨੈਤਿਕ ਮੁੱਲਾਂ ਲਈ ਗੁਰਬਾਣੀ ਨਾਲ ਜੁਡ਼ਨਾ ਅਤਿਅੰਤ ਜ਼ਰੂਰੀ ਹੈ। ਗੁਰ-ਸ਼ਬਦ ਦੀ ਕ੍ਰਿਪਾ ਨਾਲ ਹੀ ਵਿੱਦਿਆ ਦਾ ਦਾਨ ਤੇ ਸ਼ੋਭਾ ਪ੍ਰਾਪਤ ਹੁੰਦੀ ਹੈ। ਇਸ ਮੌਕੇ ਹੋਸਟਲ ’ਚ ਪਹਿਲੇ ਸਾਲ ਆਏੇ ਬੱਚਿਆਂ ਨੇ ਆਪਣੀ ਜਾਣ-ਪਛਾਣ ਕਰਵਾਈ ਤੇ ਨਵੀਆਂ ਵਿਦਿਆਰਥਣਾਂ ਨੂੰ ਤੋਹਫੇ ਦੇ ਕੇ ਨਿਵਾਜਿਆ ਗਿਆ। ਹੋਸਟਲ ਵਾਰਡਨ ਮੈਡਮ ਸੁਪਨਿੰਦਰਜੀਤ ਕੌਰ ਨੇ ਮੁੱਖ ਮਹਿਮਾਨ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰੋ. ਗੁਰਬਖਸ਼ ਸਿੰਘ, ਪ੍ਰੋ. ਸਵਰਾਜ ਕੌਰ, ਹੋਸਟਲ ਸੁਪਰਡੈਂਟ ਪ੍ਰਭਜੋਤ ਕੌਰ, ਸਿਮਰਨਪਾਲ ਕੌਰ ਆਦਿ ਮੌਜੂਦ ਸਨ।
ਨਿਸ਼ਕਾਮ ਸੁਖਮਨੀ ਸੇਵਾ ਸੋਸਾਇਟੀ ਵੱਲੋਂ ਧਾਰਮਿਕ ਸਮਾਗਮ ਭਲਕੇ
NEXT STORY