ਅੰਮ੍ਰਿਤਸਰ- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਦੁਪਹਿਰ ਨੂੰ ਬਿਜਲੀ ਦੀ ਹਾਟਲਾਈਨ ਸਪਲਾਈ 'ਚ ਵਿਘਨ ਪੈ ਗਿਆ ਪਰ ਦੇਰ ਰਾਤ ਠੀਕ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਦਿਨ ਭਰ ਵਾਰ-ਵਾਰ ਬਿਜਲੀ ਸਪਲਾਈ ਠੱਪ ਹੁੰਦੀ ਰਹੀ। ਏਅਰਪੋਰਟ ਦੇ ਦੋ ਜਨਰੇਟਰਾਂ ਵਿੱਚੋਂ ਇੱਕ 'ਤੇ ਲੋਡ ਜ਼ਿਆਦਾ ਹੋਣ ਕਾਰਨ ਬੰਦ ਹੋ ਗਿਆ, ਜਿਸ ਨੂੰ ਠੀਕ ਕਰਨ ਲਈ ਦਿੱਲੀ ਅਤੇ ਚੰਡੀਗੜ੍ਹ ਤੋਂ ਤਕਨੀਕੀ ਟੀਮਾਂ ਪਹੁੰਚੀਆਂ। ਹਾਲਾਂਕਿ ਹਵਾਈ ਜਹਾਜ਼ਾਂ ਦੀ ਆਵਾਜਾਈ ਜਾਂ ਹਵਾਈ ਅੱਡੇ ਦੇ ਕੰਮਕਾਜ ਵਿੱਚ ਕੋਈ ਦਿੱਕਤ ਨਹੀਂ ਆਈ ਪਰ ਏਅਰਪੋਰਟ ਟਰਮੀਨਲ ਅਤੇ ਵੇਟਿੰਗ ਏਰੀਆ ਵਿੱਚ ਏਸੀ ਨਾ ਚੱਲਣ ਕਾਰਨ ਯਾਤਰੀਆਂ ਨੂੰ ਕੜਕਦੀ ਗਰਮੀ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸੇਵਾ
ਵੀਰਵਾਰ ਨੂੰ ਜਦੋਂ ਇਕ ਯਾਤਰੀ ਨੇ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ 'ਤੇ ਪਾ ਦਿੱਤੀ ਤਾਂ ਅਧਿਕਾਰੀ ਹਰਕਤ 'ਚ ਆ ਗਏ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਸਨ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਏਅਰਪੋਰਟ ਅਥਾਰਟੀ ਦਾ ਜਵਾਬ ਸੀ ਕਿ ਏਸੀ ਠੀਕ ਹਨ, ਪਰ ਬਿਜਲੀ ਨਾ ਹੋਣ ਕਾਰਨ ਏਸੀ ਚੱਲਣ ਦੇ ਯੋਗ ਨਹੀਂ ਹਨ।
ਇਹ ਵੀ ਪੜ੍ਹੋ- ਮਕੌੜਾ ਪੱਤਣ ’ਤੇ ਬਣਿਆ ਪਲਟੂਨ ਪੁਲ ਹਟਾਉਣ ਗਏ ਅਧਿਕਾਰੀਆਂ ਦਾ ਲੋਕਾਂ ਕੀਤਾ ਵਿਰੋਧ, ਲਾਇਆ ਧਰਨਾ
ਹਵਾਈ ਅੱਡੇ ਦੀ ਕਾਰਜਕਾਰੀ ਡਾਇਰੈਕਟਰ ਰਿਤੂ ਸ਼ਰਮਾ ਨੇ ਦੱਸਿਆ ਕਿ ਇੱਥੇ ਦੋ ਜਨਰੇਟਰ ਹਨ। ਇੱਕ ਓਵਰਲੋਡ ਕਾਰਨ ਰੁਕ ਗਿਆ ਹੈ। ਰਾਡਾਰ ਅਤੇ ਹਵਾਈ ਆਵਾਜਾਈ ਕੰਟਰੋਲ ਸਮੇਤ ਹੋਰ ਜ਼ਰੂਰੀ ਕੰਮਾਂ ਲਈ ਜਨਰੇਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ 'ਚ ਏਅਰਪੋਰਟ ਕੰਪਲੈਕਸ 'ਚ ਲੱਗੇ ਏਸੀ ਕੰਮ ਨਹੀਂ ਕਰ ਰਹੇ ਹਨ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਛੱਡਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੀ ਟਿੱਪਣੀ 'ਤੇ ਦਿੱਤਾ ਵੱਡਾ ਬਿਆਨ
ਹਵਾਈ ਅੱਡੇ ਲਈ 220 ਕੇਵੀਏ ਸਬ-ਸਟੇਸ਼ਨ ਸਿਵਲ ਲਾਈਨ ਤੋਂ ਹਾਟਲਾਈਨ ਦੀ ਸਪਲਾਈ ਕੀਤੀ ਜਾਂਦੀ ਹੈ। ਸਿਵਲ ਲਾਈਨ 'ਚ ਬਿਜਲੀ ਸਪਲਾਈ ਵਡਾਲਾ ਗ੍ਰੰਥੀਆਂ ਤੋਂ ਆਉਂਦੀ ਹੈ। ਵੀਰਵਾਰ ਨੂੰ ਉਥੇ ਪਾਵਰ ਹਾਊਸ 'ਚ ਬਾਰ ਇੰਸੂਲੇਟਰ 'ਚ ਤਕਨੀਕੀ ਨੁਕਸ ਪੈਣ ਕਾਰਨ ਕਈ ਸਬ-ਸਟੇਸ਼ਨਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਕਾਰਨ ਹਵਾਈ ਅੱਡੇ ਦੀ ਹਾਟ ਸਪਲਾਈ ਵੀ ਬੰਦ ਹੋ ਗਈ। ਹੁਣ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਬਿਜਲੀ ਸਪਲਾਈ ਵਿੱਚ ਵਾਰ-ਵਾਰ ਵਿਘਨ ਪੈ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜ਼ਿਲ੍ਹੇ ’ਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਵਧੀਕ DC ਵਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
NEXT STORY