ਅੰਮ੍ਰਿਤਸਰ- ਇਸ ਸਮੇਂ ਅੰਮ੍ਰਿਤਸਰ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੱਸ ਦੇਈਏ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਵੱਲੋਂ ਪ੍ਰਾਪਤ ਹਦਾਇਤਾ 'ਤੇ ਕੰਮ ਕਰਦਿਆਂ ਮੁੱਖ ਅਫ਼ਸਰ ਥਾਣਾ ਲੋਪੋਕੇ ਨੂੰ ਮਿਤੀ 11.11.2023 ਨੂੰ ਗੁਪਤ ਸੂਚਨਾ ਮਿਲੀ ਕਿ ਬਲਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੱਕੜ ਕਲਾ, ਗੁਰਜੰਟ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨੱਥੂਪੁਰਾ (ਲੋਧੀ ਗੁਜਰ) ਸਮੱਗਲਰਾ ਕੋਲੋ ਹੈਰੋਇਨ ਮੰਗਵਾ ਕੇ ਵੇਚਦੇ ਹਨ ਤੇ ਉਨ੍ਹਾਂ ਵੱਲੋਂ ਤਨਵੀਰ ਸਿੰਘ ਵਾਸੀ ਛੇਹਰਟਾ ਨੂੰ ਹੈਰੋਇਨ ਅਤੇ ਕੁਝ ਹਵਾਲਾ ਦੀ ਰਕਮ ਸਪਲਾਈ ਕੀਤੀ ਗਈ ਹੈ। ਜਿਸ ਤੇ ਮੁੱਖ ਅਫ਼ਸਰ ਥਾਣਾ ਲੋਪੋਕੇ ਵੱਲੋ ਬਲਦੇਵ ਸਿੰਘ ਅਤੇ ਗੁਰਜੰਟ ਸਿੰਘ ਨੂੰ 20800 ਰੁਪਏ (ਹਵਾਲਾ ਦੇ ਪੈਸੇ) ਅਤੇ ਇੱਕ ਡਿਸਕਵਰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਮਰਿਆਦਾ ਦੀ ਉਲੰਘਣਾ, ਹੈੱਡ ਗ੍ਰੰਥੀ 'ਤੇ ਵੀ ਉੱਠੇ ਸਵਾਲ
ਉਕਤ ਮੁਕੱਦਮਾ ਦੇ ਤੀਸਰੇ ਦੋਸ਼ੀ ਤਨਵੀਰ ਸਿੰਘ ਵਾਸੀ ਛੇਹਰਟਾ ਨੂੰ ਮਿਤੀ 15.11.2023 ਨੂੰ ਥਾਣਾ ਲੋਪੋਕੇ ਪੁਲਸ ਵੱਲੋਂ 110 ਗ੍ਰਾਮ ਹੈਰੋਇਨ ਅਤੇ 2,75,100 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਤਨਵੀਰ ਸਿੰਘ ਨੇ ਪੁੱਛਗਿਛ ਦੌਰਾਨ ਦੋ ਹਵਾਲਾ ਏਜੰਟ ਸੰਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਠਾਣ ਮਾਜਰਾ ਜ਼ਿਲ੍ਹਾ ਪਟਿਆਲਾ ਅਤੇ ਜਸਵੰਤ ਸਿੰਘ, ਅਨੂਪ ਸਿੰਘ ਵਾਸੀ ਪਿੰਡ ਨੂਰਪੁਰ ਫਰਾਂਸਵਾਲਾ ਜ਼ਿਲ੍ਹਾ ਪਟਿਆਲਾ ਦੇ ਨਾਮ ਲਏ ਜਿਨ੍ਹਾ ਨੂੰ ਮਿਤੀ18.11.2023 ਨੂੰ 05 ਮੋਬਾਇਲ ਫੋਨ, ਇੱਕ ਡੋਂਗਲ, 13330 ਰੁਪਏ (ਹਵਾਲਾ ਦੇ ਪੈਸੇ) ਅਤੇ ਇੱਕ ਸਵਿਫਟ ਕਾਰ ਨੰਬਰੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਕਤ ਦੋਵੇਂ ਦੋਸ਼ੀਆਂ ਦੇ ਪੂਰੇ ਪੰਜਾਬ ਵਿਚ ਲਿੰਕ ਸਨ ਅਤੇ ਡਰੱਗ ਸਮੱਗਲਰਾਂ ਦੇ ਪੈਸੇ ਹਵਾਲਾ ਰਾਹੀਂ ਇਧਰ ਤੋਂ ਓਧਰ ਕਰਦੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ
ਉਕਤ ਗ੍ਰਿਫ਼ਤਾਰ ਦੋਸ਼ੀ ਸੰਦੀਪ ਸਿੰਘ ਅਤੇ ਜਸਵੰਤ ਸਿੰਘ ਨੇ ਪੁੱਛਗਿਛ ਦੌਰਾਨ ਅੱਗੇ ਖੁਲਾਸੇ ਕਰਦੇ ਹੋਏ ਨਸ਼ਾ ਤਸਕਰ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜਠੌਲ ਥਾਣਾ ਘਰਿੰਡਾ ਅਤੇ ਭਗਵਾਨ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਹਾਵਾ ਥਾਣਾ ਘਰਿੰਡਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਮਹਾਵਾ ਨੂੰ ਨਾਮਜਦ ਕਰਵਾਇਆ ਜਿਨ੍ਹਾ ਵਿਚੋ ਕੁਲਦੀਪ ਸਿੰਘ ਅਤੇ ਭਗਵਾਨ ਸਿੰਘ ਨੂੰ ਮਿਤੀ 19.11.2023 ਨੂੰ 06 ਲੱਖ 90 ਹਜ਼ਾਰ ਰੁਪਏ ਅਤੇ ਇੱਕ ਐਕਟਿਵਾ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿਛ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਵੇਂ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਕਹਿਣ ਤੇ ਹੈਰੋਇਨ ਚੁੱਕਦੇ ਸੀ ਤੇ ਪੈਸੇ ਹਵਾਲਾ ਏਜੰਟ ਸੰਦੀਪ ਸਿੰਘ ਅਤੇ ਜਸਵੰਤ ਸਿੰਘ ਨੂੰ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ- ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਰੋਕਣ ’ਤੇ ਨਾਬਾਲਿਗ ਨੇ 6 ਲੋਕਾਂ ਦੀ ਲਈ ਜਾਨ ਲਈ
ਇਸ ਮਾਮਲੇ ਵਿੱਚ ਸੰਦੀਪ ਸਿੰਘ ਅਤੇ ਜਸਵੰਤ ਸਿੰਘ ਕੋਲੋ ਮਿਲੀ ਜਾਣਕਾਰੀ ਤੇ ਸੁਬਾਨਪੁਰ ਜ਼ਿਲ੍ਹਾ ਕਪੂਰਥਲਾ ਤੋਂ ਜੋਗੇਸ਼ ਅਤੇ ਅਜੇ ਨਾਮ ਦੇ ਵਿਅਕਤੀਆ ਨੂੰ ਇੱਕ ਪਿਸਟਲ, 02 ਜਿੰਦਾ ਰੌਂਦ, ਇੱਕ ਖਾਲੀ ਖੋਲ, 04 ਲੱਖ 63 ਹਜ਼ਾਰ ਰੁਪਏ ਅਤੇ ਇੱਕ ਕਰੇਟਾ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਉਕਤ ਜੋਗੇਸ਼ ਅਤੇ ਅਜੇ ਨੇ ਮੁਕਾਬਲੇ ਦੌਰਾਨ ਪੁਲਸ ਪਾਰਟੀ 'ਤੇ ਫਾਈਰ ਵੀ ਕੀਤਾ, ਜਿਸ ਸਬੰਧੀ ਥਾਣਾ ਸੁਬਾਨਪੁਰ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਕਰਤਾਰਪੁਰ ਕੋਰੀਡੋਰ ਵਿਖੇ ਭਾਰਤ-ਪਾਕਿ ਵਿਚਕਾਰ ਵਪਾਰ ਸਬੰਧ ਪੈਦਾ ਕਰਨ ਲਈ ਕਰਵਾਇਆ ਸੈਮੀਨਾਰ
NEXT STORY