ਅੰਮ੍ਰਿਤਸਰ : ਰੇਲਵੇ ਵਿਭਾਗ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਮੁੜ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਸੀ। ਹੁਣ ਰੇਲਵੇ ਵਿਭਾਗ ਨੇ ਰੀ-ਡਿਵੈਲਪਮੈਂਟ ਦੇ ਮਾਸਟਰ ਪਲਾਨ 'ਚ ਕੁਝ ਵੱਡੇ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ। 4 ਸਾਲ ਪਹਿਲਾਂ ਸਾਲ 2020 ਵਿੱਚ ਜਾਰੀ ਹੋਏ UDI ਪ੍ਰਿੰਟ ਵਿੱਚ ਸਟੇਸ਼ਨ ਦੀ ਇਮਾਰਤ ਦੀ ਬਾਹਰੀ ਦਿੱਖ ਆਧੁਨਿਕ ਆਰਕੀਟੈਕਟਾਂ ਤੋਂ ਪ੍ਰੇਰਿਤ ਸੀ, ਪਰ ਹੁਣ ਨਵੇਂ UDI ਪ੍ਰਿੰਟ ਵਿੱਚ ਸਟੇਸ਼ਨ ਨੂੰ ਸਿੱਖ ਹੇਰੀਟੇਜ ਦੀ ਦਿੱਖ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰਿੰਟ ਨੂੰ ਲਾਗੂ ਕਰਨ ਲਈ ਰੇਲਵੇ 849 ਕਰੋੜ ਰੁਪਏ ਖਰਚ ਕਰੇਗਾ। 54 ਪੰਨਿਆਂ ਦੇ ਮਾਸਟਰ ਪਲਾਨ ਦੇ ਅਨੁਸਾਰ ਸਟੇਸ਼ਨ ਦੇ ਖ਼ੇਤਰ ਨੂੰ 266 ਏਕੜ ਤੱਕ ਫੈਲਾਇਆ ਜਾਵੇਗਾ, ਜੋ ਮੌਜੂਦਾ ਸਟੇਸ਼ਨ ਨਾਲੋਂ ਚਾਰ ਗੁਣਾ ਵੱਡਾ ਹੋਵੇਗਾ।
ਇਹ ਵੀ ਪੜ੍ਹੋ : ਵਿਦੇਸ਼ 'ਚ ਰੋਜ਼ੀ ਰੋਟੀ ਕਮਾਉਣ ਗਏ 26 ਸਾਲਾ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਸਾਰੇ ਪਲੇਟਫਾਰਮ ਟਰਾਲੀ ਪੱਧਰ 'ਤੇ ਹੋਣਗੇ ਅਤੇ ਯਾਤਰੀਆਂ ਨੂੰ ਰੇਲਗੱਡੀ 'ਤੇ ਚੜ੍ਹਨ ਲਈ ਪੌੜੀਆਂ ਨਹੀਂ ਚੜ੍ਹਨੀਆਂ ਪੈਣਗੀਆਂ। ਸਟੇਸ਼ਨ ਬਿਲਡਿੰਗ ਖ਼ੇਤਰ ਨੂੰ 7 ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਜਿਸਦਾ ਕੁੱਲ ਖੇਤਰਫ਼ਲ 135890 ਵਰਗ ਮੀਟਰ ਹੋਵੇਗਾ। ਸਟੇਸ਼ਨ ਦੇ ਦਾਖਲੇ ਅਤੇ ਬਾਹਰ ਨਿਕਲਣ ਲਈ ਜੋ ਪੁਲ ਬਣਾਇਆ ਜਾਵੇਗਾ, ਉਸ ਵਿੱਚ ਇੱਕੋ ਸਮੇਂ 1500 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਹਰ ਪਲੇਟਫਾਰਮ 'ਤੇ ਲਿਫਟਾਂ ਅਤੇ ਸਮਾਰਟ ਸਕਰੀਨਾਂ ਲਗਾਈਆਂ ਜਾਣਗੀਆਂ ਅਤੇ ਸਮਾਰਟ ਟਾਇਲਟ ਵੀ ਬਣਾਏ ਜਾਣਗੇ।
ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ
ਸਟੇਸ਼ਨ 'ਚ ਬਣੇਗੀ 5 ਮੰਜ਼ਿਲਾ ਮਲਟੀਲੇਵਲ ਪਾਰਕਿੰਗ ਬਣਾਈ ਜਾਵੇਗੀ
ਸਟੇਸ਼ਨ 'ਤੇ 3 ਥਾਵਾਂ 'ਤੇ ਪਾਰਕਿੰਗ ਦੀ ਵਿਵਸਥਾ ਹੋਵੇਗੀ, ਜਿੱਥੇ 754 ਚਾਰ ਪਹੀਆ ਵਾਹਨ, 302 ਦੋ ਪਹੀਆ ਵਾਹਨ ਅਤੇ 147 ਆਟੋ ਪਾਰਕ ਕੀਤੇ ਜਾ ਸਕਦੇ ਹਨ। ਸਟੇਸ਼ਨ ਦੇ ਦੱਖਣੀ ਅਤੇ ਉੱਤਰੀ ਪਾਸੇ 'ਤੇ ਸਰਫੇਸ ਪਾਰਕਿੰਗ ਹੋਵੇਗੀ। ਉੱਤਰੀ ਪਾਸੇ ਦੀ ਸਰਫੇਸ ਪਾਰਕਿੰਗ ਵਿੱਚ 400 ਵਾਹਨ ਪਾਰਕ ਕੀਤੇ ਜਾਣਗੇ। ਦੱਖਣੀ ਹਿੱਸੇ ਵਿੱਚ ਕਰੀਬ 290 ਵਾਹਨ ਪਾਰਕ ਕਰ ਸਕਣਗੇ। ਉੱਤਰੀ ਹਿੱਸੇ ਵਿੱਚ ਪੰਜ ਮੰਜ਼ਿਲਾ ਮਲਟੀ-ਲੈਵਲ ਪਾਰਕਿੰਗ ਬਣਾਈ ਜਾਵੇਗੀ, ਜਿਸ 'ਚ 514 ਚਾਰ ਪਹੀਆ ਵਾਹਨਾਂ ਦੀ ਸਮਰੱਥਾ ਹੋਵੇਗੀ।
ਇਹ ਵੀ ਪੜ੍ਹੋ : ਅੱਤਵਾਦੀਆਂ ਹੱਥੋਂ ਮਾਰੇ ਗਏ ਅੰਮ੍ਰਿਤਪਾਲ ਦਾ ਹੋਇਆ ਅੰਤਿਮ ਸੰਸਕਾਰ, ਨਹੀਂ ਦੇਖ ਹੁੰਦਾ ਰੌਂਦਾ ਪਰਿਵਾਰ
2058 ਤੱਕ ਹਰ ਘੰਟੇ 1 ਲੱਖ ਲੋਕਾਂ ਦੇ ਆਉਣ ਦਾ ਅਨੁਮਾਨ
2018: ਹਰ ਘੰਟੇ 4890 ਯਾਤਰੀ ਆਉਂਦੇ-ਜਾਂਦੇ ਸਨ, 2023 ਵਿੱਚ ਇਹ ਵਧ ਕੇ 5567 ਹੋ ਜਾਣਗੇ। ਰੇਲਵੇ ਮੁਤਾਬਕ 2038 ਤੱਕ ਇਹ 7769 ਅਤੇ 2058 ਤੱਕ 1,06,033 ਤੱਕ ਪਹੁੰਚ ਜਾਵੇਗਾ। ਸਾਰੇ 17 ਪਲੇਟਫਾਰਮਾਂ ਤੱਕ ਪਹੁੰਚਣ ਲਈ ਐਕਸਲੇਟਰ ਅਤੇ ਲਿਫਟ ਸਹੂਲਤਾਂ ਉਪਲਬਧ ਹੋਣਗੀਆਂ। ਪੰਜ ਮੰਜ਼ਿਲਾ ਮਲਟੀ-ਲੈਵਲ ਪਾਰਕਿੰਗ ਬਣਾਈ ਜਾਵੇਗੀ, ਜਿਸ ਵਿੱਚ ਇੱਕ ਸਮੇਂ ਵਿੱਚ ਹਜ਼ਾਰਾਂ ਚਾਰ ਪਹੀਆ ਵਾਹਨ ਅਤੇ ਦੋਪਹੀਆ ਵਾਹਨ ਪਾਰਕ ਕੀਤੇ ਜਾ ਸਕਣਗੇ। ਵੇਟਿੰਗ ਰੂਮ ਵਿੱਚ 1800 ਲੋਕ ਇਕੱਠੇ ਬੈਠ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ 'ਚ ਰੋਜ਼ੀ ਰੋਟੀ ਕਮਾਉਣ ਗਏ 26 ਸਾਲਾ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
NEXT STORY