ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ’ਚ ਅੱਖਾਂ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇੱਥੇ ਹਰ 10 ’ਚੋਂ 3 ਵਿਅਕਤੀਆਂ ਨੂੰ ਐਨਕਾਂ ਦੀ ਲੋੜ ਹੈ। ਏਮਜ਼ ਦਿੱਲੀ ਵਿਖੇ ਡਾ. ਰਾਜੇਂਦਰ ਪ੍ਰਸਾਦ ਸੈਂਟਰ ਫਾਰ ਆਪਥੋਮਾਲੋਜਿਸਟ ਦੇ ਇਕ ਤਾਜ਼ਾ ਅਧਿਐਨ ਅਨੁਸਾਰ ਦਿੱਲੀ ਦੀ ਲਗਭਗ 30 ਫੀਸਦੀ ਆਬਾਦੀ ਕਮਜ਼ੋਰ ਨਜ਼ਰ ਤੋਂ ਪ੍ਰਭਾਵਿਤ ਹੈ। ਸਹੀ ਨਜ਼ਰ ਲਈ ਐਨਕਾਂ ਦੀ ਲੋੜ ਹੁੰਦੀ ਹੈ।
ਉਕਤ ਵਿਭਾਗ ਦੇ ਮੁਖੀ ਪ੍ਰੋ. ਪ੍ਰਵੀਨ ਵਸ਼ਿਸ਼ਟ ਨੇ ਦੱਸਿਆ ਕਿ ਬਦਲਦੀ ਜੀਵਨਸ਼ੈਲੀ ਤੇ ਮੋਬਾਈਲ ਫੋਨ, ਕੰਪਿਊਟਰ ਤੇ ਹੋਰ ਗੈਜੇਟਸ ਦੀ ਲੰਬੇ ਸਮੇਂ ਤੱਕ ਵਰਤੋਂ ਅੱਖਾਂ ਦੀਆਂ ਸਮੱਸਿਆਵਾਂ ’ਚ ਵਾਧਾ ਕਰ ਰਹੀ ਹੈ। ਸਕ੍ਰੀਨ ਸਮਾਂ ਵਧਣ ਕਾਰਨ ਬੱਚਿਆਂ ’ਚ ਖਾਸ ਕਰ ਕੇ ਨੇੜੇ ਦੀ ਨਜ਼ਰ ਤੇਜ਼ੀ ਨਾਲ ਖਰਾਬ ਹੋ ਰਹੀ ਹੈ। ਰਿਪੋਰਟ ਨੇ ਇਹ ਵੀ ਖੁਲਾਸਾ ਕੀਤਾ ਕਿ ਦਿੱਲੀ ’ਚ ਅੱਖਾਂ ਦੀ ਦੇਖਭਾਲ ਸੇਵਾ ਦਾ ਬੁਨਿਆਦੀ ਢਾਂਚਾ ਨਾਕਾਫ਼ੀ ਹੈ। ਰਾਜਧਾਨੀ ’ਚ ਅੱਖਾਂ ਦੀ ਦੇਖਭਾਲ ਦੀਆਂ ਲਗਭਗ 249 ਸੰਸਥਾਵਾਂ, ਅੱਖਾਂ ਦੇ 1085 ਆਪਥੋਮਾਲੋਜਿਸਟ ਤੇ ਅੱਖਾਂ ਦੇ ਲਗਭਗ 489 ਡਾਕਟਰ ਕੰਮ ਕਰ ਰਹੇ ਹਨ, ਪਰ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਗਿਣਤੀ ਅਜੇ ਵੀ ਆਬਾਦੀ ਦੇ ਅਨੁਪਾਤ ’ਚ ਘੱਟ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਰਾਨ ਜੰਗ ਨੂੰ ਲੈ ਕੇ ਟਰੰਪ ਦੇ ਬਿਆਨ ਮਗਰੋਂ ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ ! ਸੈਂਸੈਕਸ ਨੇ ਮਾਰੀ ਵੱਡੀ ਛਲਾਂਗ
NEXT STORY