ਤਰਨਤਾਰਨ (ਰਮਨ)-ਨਸ਼ਾ ਵੇਚਣ ਤੋਂ ਰੋਕਣ ਦੇ ਰੰਜਿਸ਼ ਤਹਿਤ ਹਮਲਾ ਕਰਦੇ ਹੋਏ ਵਿਅਕਤੀ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਖੇਮਕਰਨ ਦੀ ਪੁਲਸ ਨੇ ਛੇ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੋਹੜ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਖੇਮਕਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਜ਼ਮੀਨ ਵਿਚ ਮੁਸਲਮਾਨਾਂ ਦਾ ਡੇਰਾ ਹੈ, ਜਿਸ ਉਤੇ ਬਲਵਿੰਦਰ ਸਿੰਘ ਵਾਸੀ ਦੋਦੇ ਕਲਸੀ ਨੂੰ ਉਸਨੇ ਸਫਾਈ ਕਰਨ ਲਈ ਰੱਖਿਆ ਹੋਇਆ ਹੈ, ਜੋ ਬਲਵਿੰਦਰ ਸਿੰਘ ਡੇਰੇ ਵਿਚ ਨਸ਼ਾ ਵੇਚਣ ਅਤੇ ਉਸ ਦਾ ਵਪਾਰ ਧੰਦਾ ਕਰਨ ਲੱਗ ਪਿਆ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਬੀਤੀ 28 ਨਵੰਬਰ ਨੂੰ ਆਪਣੇ ਨਾਲ 15-20 ਸਾਥੀ ਲੈ ਕੇ ਉਨ੍ਹਾਂ ਦੇ ਘਰ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਜ਼ਖ਼ਮੀ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖੇਮਕਰਨ ਦੇ ਏ.ਐੱਸ.ਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਬਲਵਿੰਦਰ ਸਿੰਘ ਉਰਫ ਚਿੱਟਾ ਪੁੱਤਰ ਸੋਹਨ ਸਿੰਘ ਵਾਸੀ ਕਲਸੀਆਂ ,ਮਿੱਠੂ ਪੁੱਤਰ ਬਾਜ ਸਿੰਘ, ਸਾਹਿਬ ਸਿੰਘ ਪੁੱਤਰ ਬਾਜ ਸਿੰਘ, ਗੋਸ਼ਣ ਪੁੱਤਰ ਬਲਕਾਰ ਸਿੰਘ, ਗਿਆਨੀ ਪੁੱਤਰ ਬੰਤਾ ਸਿੰਘ ਅਤੇ ਸਾਜਨ ਸਿੰਘ ਪੁੱਤਰ ਦਿਆਲ ਸਿੰਘ ਵਾਸੀਆਨ ਖੇਮਕਰਨ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀ. ਓ. ਪੀ. ਮੇਟਲਾ ਦੇ ਖੇਤਰ ’ਚੋਂ 2 ਪਿਸਤੌਲ ਅਤੇ ਹੋਰ ਸਾਮਾਨ ਬਰਾਮਦ
NEXT STORY